ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

High Court ਵੱਲੋਂ ਦੰਗਾ ਪੀੜਤ ਦੀ ਮੌਤ ਦੀ SIT ਜਾਂਚ ਦੇ ਹੁਕਮ, ਤਫ਼ਤੀਸ਼ੀ ਅਫ਼ਸਰ ਦਾ ਜ਼ਿਲ੍ਹੇ ਤੋਂ ਬਾਹਰ ਤਬਾਦਲਾ

Uttarakhand HC orders SIT probe into Banbhoolpura riot victim's death
Advertisement

ਨੈਨੀਤਾਲ, 19 ਜੂਨ

ਉੱਤਰਾਖੰਡ ਹਾਈ ਕੋਰਟ ਨੇ ਫਰਵਰੀ 2024 ਵਿੱਚ ਹਲਦਵਾਨੀ ਵਿੱਚ ਹੋਏ ਬਨਭੂਲਪੁਰਾ ਦੰਗਿਆਂ ਦੌਰਾਨ ਗੋਲੀ ਲੱਗਣ ਨਾਲ ਮਰਨ ਵਾਲੇ ਫਾਹੀਮ ਦੀ ਮੌਤ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਕਾਇਮ ਕੀਤੇ ਜਾਣ ਦੇ ਹੁਕਮ ਦਿੱਤੇ ਹਨ।

Advertisement

ਚੀਫ਼ ਜਸਟਿਸ ਗੁਹਾਨਾਥਨ ਨਰਿੰਦਰ ਅਤੇ ਜਸਟਿਸ ਆਲੋਕ ਮਹਿਰਾ (Chief Justice Guhanathan Narendar and Justice Alok Mehra) ਦੇ ਡਿਵੀਜ਼ਨ ਬੈਂਚ ਨੇ ਘਟੀਆ ਜਾਂਚ ਲਈ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਨੀਰਜ ਭਾਕੁਨੀ ਨੂੰ ਜ਼ਿਲ੍ਹੇ ਤੋਂ ਬਾਹਰ ਤਬਦੀਲ ਕਰਨ ਦਾ ਵੀ ਹੁਕਮ ਦਿੱਤਾ ਹੈ। ਅਦਾਲਤ 18 ਜੂਨ ਨੂੰ ਫਾਹੀਮ ਦੀ ਮੌਤ ਦੀ CBI ਜਾਂਚ ਦੀ ਮੰਗ ਕਰਨ ਵਾਲੀ ਲੋਕਹਿੱਤ ਪਟੀਸ਼ਨ 'ਤੇ ਕਾਰਵਾਈ ਕਰ ਰਹੀ ਸੀ।

ਪੀੜਤ ਦੇ ਭਰਾ ਪਰਵੇਜ਼ ਵੱਲੋਂ ਦਾਇਰ ਲੋਕਹਿੱਤ ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (CJM) ਦੀ ਅਦਾਲਤ ਵੱਲੋਂ ਇਸ ਸਬੰਧੀ ਹੁਕਮ ਦਿੱਤੇ ਜਾਣ ਦੇ ਬਾਵਜੂਦ ਮਾਮਲੇ ਦੀ ਕੋਈ ਜਾਂਚ ਨਹੀਂ ਕੀਤੀ ਗਈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 6 ਮਈ, 2024 ਨੂੰ ਨੈਨੀਤਾਲ ਦੇ ਸੀਜੇਐਮ ਨੇ ਪੁਲੀਸ ਨੂੰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ, ਇਸਦੀ ਜਾਂਚ ਕਰਨ ਅਤੇ ਅਦਾਲਤ ਵਿੱਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।

ਇਹ ਦੋਸ਼ ਲਗਾਇਆ ਗਿਆ ਸੀ ਕਿ ਪੁਲੀਸ ਹੁਕਮਾਂ ਪਾਲਣਾ ਕਰਨ ਵਿੱਚ ਅਸਫਲ ਰਹੀ ਅਤੇ ਕੋਈ ਜਾਂਚ ਨਹੀਂ ਕੀਤੀ। ਪਟੀਸ਼ਨਰ ਨੇ ਨਤੀਜੇ ਵਜੋਂ ਘਟਨਾ ਦੀ ਸੀਬੀਆਈ ਜਾਂਚ ਅਤੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ।

ਗ਼ੌਰਤਲਬ ਹੈ ਕਿ 8 ਫਰਵਰੀ, 2024 ਨੂੰ ਬਨਭੂਲਪੁਰਾ ਹਿੰਸਾ ਦੌਰਾਨ ਗੋਲੀ ਲੱਗਣ ਕਾਰਨ ਫਾਹੀਮ ਦੀ ਮੌਤ ਹੋ ਗਈ। ਪੁਲੀਸ ਅਤੇ ਪ੍ਰਸ਼ਾਸਨ ਨੂੰ ਕਈ ਸ਼ਿਕਾਇਤਾਂ ਦੇ ਬਾਵਜੂਦ ਕੋਈ ਜਾਂਚ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਐਫਆਈਆਰ ਦਰਜ ਕੀਤੀ ਗਈ।

ਪਿਛਲੀ ਸੁਣਵਾਈ ਦੌਰਾਨ, ਹਾਈ ਕੋਰਟ ਨੇ ਜਾਂਚ ਕਰਨ ਦੇ ਤਰੀਕੇ 'ਤੇ ਸਖ਼ਤ ਟਿੱਪਣੀਆਂ ਕੀਤੀਆਂ ਸਨ। -ਪੀਟੀਆਈ

Advertisement