ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Helicopter Crashlands: ਕੇਦਾਰਨਾਥ ਜਾ ਰਹੇ ਹੈਲੀਕਾਪਟਰ ਦੀ ਹਾਈਵੇਅ 'ਤੇ ਐਮਰਜੈਂਸੀ ਲੈਂਡਿੰਗ, ਪਾਈਲਟ ਜ਼ਖ਼ਮੀ

Helicopter on way to Kedarnath crashlands on highway, pilot injured
ਉੱਤਰਾਖੰਡ ਵਿਚ ਹੰਗਾਮੀ ਹਾਲਤ ’ਚ ਹਾਈਵੇਅ ’ਤੇ ਉਤਾਰੇ ਗਏ ਹੈਲੀਕਾਪਟਰ ਨੂੰ ਦੇਖਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਰੁਦਰਪ੍ਰਯਾਗ, 7 ਜੂਨ

ਅਧਿਕਾਰੀਆਂ ਨੇ ਦੱਸਿਆ ਕਿ ਕੇਦਾਰਨਾਥ ਜਾ ਰਹੇ ਇੱਕ ਹੈਲੀਕਾਪਟਰ ਨੂੰ ਸ਼ਨਿੱਚਰਵਾਰ ਨੂੰ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਹਾਈਵੇਅ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਕਿਉਂਕਿ ਉਡਾਣ ਦੌਰਾਨ ਤਕਨੀਕੀ ਖਰਾਬੀ ਆ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਸਾਰੇ ਸ਼ਰਧਾਲੂ ਅਤੇ ਪਾਇਲਟ ਸੁਰੱਖਿਅਤ ਹਨ।

Advertisement

ਹੈਲੀਕਾਪਟਰ ਨੇ ਬਦਾਸੂ ਬੇਸ ਤੋਂ ਕੇਦਾਰਨਾਥ ਲਈ ਉਡਾਣ ਭਰੀ ਸੀ, ਜਦੋਂ ਉਡਾਣ ਦੌਰਾਨ ਤਕਨੀਕੀ ਖਰਾਬੀ ਆ ਗਈ। ਇਸ ਤੋਂ ਬਾਅਦ ਇਸ ਦੀ ਸਿਰਸੀ ਨੇੜੇ ਹਾਈਵੇਅ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ।

ਸੋਸ਼ਲ ਮੀਡੀਆ 'ਤੇ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਕੇਸਟਰਲ ਏਵੀਏਸ਼ਨ (Kestrel Aviation) ਦਾ ਇਹ ਹੈਲੀਕਾਪਟਰ ਹਾਈਵੇਅ ਦੇ ਵਿਚਕਾਰ ਖੜ੍ਹਾ ਸੀ। ਇਹ ਕਾਫ਼ੀ ਖ਼ਤਰਨਾਕ ਢੰਗ ਨਾਲ ਆਬਾਦੀ ਵਾਲੀਆਂ ਇਮਾਰਤਾਂ ਦੇ ਬਹੁਤ ਨੇੜੇ ਪੁੱਜਾ ਹੋਇਆ ਸੀ। ਹੈਲੀਕਾਪਟਰ ਦੇ ਹਾਈਵੇਅ ’ਤੇ ਉਤਰਨ ਦੌਰਾਨ ਇਸਦੇ ਟੇਲ ਰੋਟਰ ਨਾਲ ਇੱਕ ਕਾਰ ਨੂੰ ਨੁਕਸਾਨ ਪਹੁੰਚਿਆ।

ਇਸ ਦੌਰਾਨ ਪਾਇਲਟ ਸਮੇਤ ਹੈਲੀਕਾਪਟਰ ਵਿੱਚ ਸਵਾਰ ਸਾਰੇ ਛੇ ਲੋਕ ਵਾਲ-ਵਾਲ ਬਚ ਗਏ। ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਕੇਦਾਰਨਾਥ ਹੈਲੀ ਸੇਵਾ ਦੇ ਨੋਡਲ ਅਧਿਕਾਰੀ ਰਾਹੁਲ ਚੌਬੇ ਨੇ ਕਿਹਾ ਕਿ ਇਸ ਘਟਨਾ ਦਾ ਕੇਦਾਰਨਾਥ ਲਈ ਚਲਾਈ ਜਾਣ ਵਾਲੀ ਹੈਲੀ ਸ਼ਟਲ ਸੇਵਾ 'ਤੇ ਕੋਈ ਅਸਰ ਨਹੀਂ ਪਿਆ। ਹੈਲੀਕਾਪਟਰ ਨੂੰ ਹਾਈਵੇਅ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। -ਪੀਟੀਆਈ

Advertisement
Show comments