ਸਹਾਰਾ ਸਮੂਹ ਦੀਆਂ ਜਾਇਦਾਦਾਂ ਵੇਚਣ ਨਾਲ ਸਬੰਧਤ ਪਟੀਸ਼ਨ ’ਤੇ ਸੁਣਵਾਈ ਅੱਜ
ਸੁਪਰੀਮ ਕੋਰਟ ਸਹਾਰਾ ਇੰਡੀਆ ਕਮਰਸ਼ੀਅਲ ਕਾਰਪੋਰੇਸ਼ਨ ਲਿਮਟਿਡ (ਐੱਸ ਆਈ ਸੀ ਸੀ ਐੱਲ) ਦੀ ਮਹਾਰਾਸ਼ਟਰ ’ਚ ਐਂਬੀ ਵੈਲੀ ਤੇ ਲਖਨਊ ’ਚ ਸਹਾਰਾ ਸ਼ਹਿਰ ਸਮੇਤ ਵੱਖ ਵੱਖ ਜਾਇਦਾਦਾਂ ਅਡਾਨੀ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਨੂੰ ਵੇਚਣ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ’ਤੇ ਭਲਕੇ 14...
Advertisement
ਸੁਪਰੀਮ ਕੋਰਟ ਸਹਾਰਾ ਇੰਡੀਆ ਕਮਰਸ਼ੀਅਲ ਕਾਰਪੋਰੇਸ਼ਨ ਲਿਮਟਿਡ (ਐੱਸ ਆਈ ਸੀ ਸੀ ਐੱਲ) ਦੀ ਮਹਾਰਾਸ਼ਟਰ ’ਚ ਐਂਬੀ ਵੈਲੀ ਤੇ ਲਖਨਊ ’ਚ ਸਹਾਰਾ ਸ਼ਹਿਰ ਸਮੇਤ ਵੱਖ ਵੱਖ ਜਾਇਦਾਦਾਂ ਅਡਾਨੀ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਨੂੰ ਵੇਚਣ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ’ਤੇ ਭਲਕੇ 14 ਅਕਤੂਬਰ ਨੂੰ ਸੁਣਵਾਈ ਕਰੇਗਾ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਮੁਹੱਈਆ ਸੂਚਨਾ ਅਨੁਸਾਰ ਚੀਫ ਜਸਟਿਸ ਬੀ ਆਰ ਗਵਈ, ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐੱਮ ਐੱਮ ਸੁੰਦਰੇਸ਼ ਦਾ ਵਿਸ਼ੇਸ਼ ਬੈਂਚ ਭਲਕੇ ਬਾਅਦ ਦੁਪਹਿਰ ਦੋ ਵਜੇ ਪਟੀਸ਼ਨ ’ਤੇ ਸੁਣਵਾਈ ਕਰੇਗਾ। ਇੱਕ ਵਕੀਲ ਨੇ ਅੱਜ ਸਹਾਰਾ ਸਮੂਹ ਦੀ ਇੱਕ ਕੰਪਨੀ ਦੇ ਕਰਮਚਾਰੀਆਂ ਦੀ ਤਨਖਾਹ ਜਾਰੀ ਕਰਨ ਸਬੰਧੀ ਮੰਗ ਵਾਲੀ ਵੱਖਰੀ ਪਟੀਸ਼ਨ ’ਤੇ ਸੁਣਵਾਈ ਦੀ ਵੀ ਮੰਗ ਕੀਤੀ ਹੈ।
Advertisement
Advertisement