ਨਵਨੀਤ ਰਾਣਾ ਦੀ ਅਪੀਲ ’ਤੇ ਸੁਣਵਾਈ 29 ਅਗਸਤ ਨੂੰ
ਨਵੀਂ ਦਿੱਲੀ: ਬਾਂਬੇ ਹਾਈ ਕੋਰਟ ਵੱਲੋਂ ਲੋਕ ਸਭਾ ਐੱਮਪੀ ਨਵਨੀਤ ਕੌਰ ਰਾਣਾ ਦਾ ਜਾਤੀ ਸਰਟੀਫਿਕੇਟ ਰੱਦ ਕੀਤੇ ਜਾਣ ਖ਼ਿਲਾਫ਼ ਉਸ ਵੱਲੋਂ ਦਾਇਰ ਅਪੀਲ ’ਤੇ ਸੁਣਵਾਈ ਸੁਪਰੀਮ ਕੋਰਟ ਨੇ 29 ਅਗਸਤ ਤੱਕ ਟਾਲ ਦਿੱਤੀ ਹੈ। ਆਜ਼ਾਦ ਉਮੀਦਵਾਰ ਨਵਨੀਤ ਰਾਣਾ ਮਹਾਰਾਸ਼ਟਰ ਦੇ...
Advertisement
ਨਵੀਂ ਦਿੱਲੀ: ਬਾਂਬੇ ਹਾਈ ਕੋਰਟ ਵੱਲੋਂ ਲੋਕ ਸਭਾ ਐੱਮਪੀ ਨਵਨੀਤ ਕੌਰ ਰਾਣਾ ਦਾ ਜਾਤੀ ਸਰਟੀਫਿਕੇਟ ਰੱਦ ਕੀਤੇ ਜਾਣ ਖ਼ਿਲਾਫ਼ ਉਸ ਵੱਲੋਂ ਦਾਇਰ ਅਪੀਲ ’ਤੇ ਸੁਣਵਾਈ ਸੁਪਰੀਮ ਕੋਰਟ ਨੇ 29 ਅਗਸਤ ਤੱਕ ਟਾਲ ਦਿੱਤੀ ਹੈ। ਆਜ਼ਾਦ ਉਮੀਦਵਾਰ ਨਵਨੀਤ ਰਾਣਾ ਮਹਾਰਾਸ਼ਟਰ ਦੇ ਅਮਰਾਵਤੀ ਹਲਕੇ ਨਾਲ ਸਬੰਧਤ ਹੈ, ਜੋ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹੈ। ਜਸਟਿਸ ਜੇ ਕੇ ਮਹੇਸ਼ਵਰੀ ਅਤੇ ਕੇ ਵੀ ਵਿਸ਼ਵਨਾਥਨ ਦੇ ਬੈਂਚ ਨੇ ਆਖਿਆ ਕਿ ਇਸ ਕੇਸ ਦੀ ਸੁਣਵਾਈ ’ਚ ਸਮਾਂ ਲੱਗੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸਰਟੀਫਿਕੇਟ ਰੱਦ ਕਰਨ ਦੇ ਹਾਈ ਕੋਰਟ ਦੇ ਫ਼ੈਸਲੇ ’ਤੇ ਰੋਕ ਲਾ ਦਿੱਤੀ ਸੀ। -ਪੀਟੀਆਈ
Advertisement
Advertisement