ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਪਰੀਮ ਕੋਰਟ ’ਚ ਗ਼ੈਰ-ਫੁਟਕਲ ਦਿਨਾਂ ’ਚ ਹੋਵੇਗੀ ਜ਼ਰੂਰੀ ਮਾਮਲਿਆਂ ਦੀ ਸੁਣਵਾਈ

ਨਵੀਂ ਦਿੱਲੀ, 19 ਨਵੰਬਰ ਸੁਪਰੀਮ ਕੋਰਟ ਦੇ ਬੈਂਚਾਂ ਕੋਲ ਹੁਣ ਗ਼ੈਰ-ਫੁਟਕਲ ਦਿਨਾਂ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਵੀ ਅੰਸ਼ਿਕ ਸੁਣਵਾਈ ਵਾਲੇ ਨਿਯਮਤ ਤੇ ਜ਼ਰੂਰੀ ਮਾਮਲੇ ਸੁਣਵਾਈ ਲਈ ਲੈਣ ਦਾ ਬਦਲ ਹੋਵੇਗਾ। ਸਿਖਰਲੀ ਅਦਾਲਤ ਦੇ ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ।...
Advertisement

ਨਵੀਂ ਦਿੱਲੀ, 19 ਨਵੰਬਰ

ਸੁਪਰੀਮ ਕੋਰਟ ਦੇ ਬੈਂਚਾਂ ਕੋਲ ਹੁਣ ਗ਼ੈਰ-ਫੁਟਕਲ ਦਿਨਾਂ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਵੀ ਅੰਸ਼ਿਕ ਸੁਣਵਾਈ ਵਾਲੇ ਨਿਯਮਤ ਤੇ ਜ਼ਰੂਰੀ ਮਾਮਲੇ ਸੁਣਵਾਈ ਲਈ ਲੈਣ ਦਾ ਬਦਲ ਹੋਵੇਗਾ। ਸਿਖਰਲੀ ਅਦਾਲਤ ਦੇ ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਜਸਟਿਸ ਸੰਜੀਵ ਖੰਨਾ ਨੇ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਵਜੋਂ ਅਹੁਦਾ ਸੰਭਾਲਣ ਦੇ ਕੁਝ ਦਿਨਾਂ ਬਾਅਦ ਹੀ ਸੁਪਰੀਮ ਕੋਰਟ ’ਚ ਮਾਮਲਿਆਂ ਦੀ ਸੁਣਵਾਈ ’ਚ ਤਬਦੀਲੀ ਸਬੰਧੀ ਸਰਕੁਲਰ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਬੁੱਧਵਾਰ ਤੇ ਵੀਰਵਾਰ ਨੂੰ ਰੈਗੂਲਰ ਸੁਣਵਾਈ ਵਾਲੇ ਮਾਮਲੇ ਸੂਚੀਬੱਧ ਨਹੀਂ ਹੋਣਗੇ। ਉਨ੍ਹਾਂ ਨੇ ਨੋਟਿਸ ਜਾਰੀ ਹੋਣ ਤੋਂ ਬਾਅਦ ਵਾਲੇ ਮਾਮਲੇ ਘਟਾਉਣ ਲਈ ਇਹ ਤਬਦੀਲੀ ਕੀਤੀ ਸੀ। ਅਦਾਲਤ ਵੱਲੋਂ ਜਾਰੀ ਸਰਕੁਲਰ ’ਚ ਕਿਹਾ ਗਿਆ ਸੀ, ‘‘ਹੁਣ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਵਾਲੇ ਫੁਟਕਲ ਮਾਮਲੇ ਸੂਚੀਬੱਧ ਹੋਣਗੇ, ਜਿਨ੍ਹਾਂ ਵਿੱਚ ਟਰਾਂਸਫਰ ਪਟੀਸ਼ਨਾਂ ਤੇ ਜ਼ਮਾਨਤ ਵਾਲੇ ਮਾਮਲੇ ਸ਼ਾਮਲ ਹਨ। -ਪੀਟੀਆਈ

Advertisement

Advertisement