HC grants time to Centre: ਹਾਈ ਕੋਰਟ ਨੇ ਦੇਸ਼ ਦਾ ਨਾਮ ‘ਭਾਰਤ’ ਰੱਖੇ ਜਾਣ ’ਤੇ ਕੇਂਦਰ ਦੇ ਸਟੈਂਡ ਸਬੰਧੀ ਹੋਰ ਸਮਾਂ ਦਿੱਤਾ
ਅਗਲੀ ਸੁਣਵਾਈ 12 ਮਾਰਚ ਨੂੰ ਹੋਵੇਗੀ
Advertisement
ਨਵੀਂ ਦਿੱਲੀ, 17 ਫਰਵਰੀ
ਇੰਡੀਆ ਦੀ ਥਾਂ ਦੇਸ਼ ਦਾ ਨਾਮ ‘ਭਾਰਤ’ ਜਾਂ ‘ਹਿੰਦੋਸਤਾਨ’ ਕਰਨ ਸਬੰਧੀ ਦਾਖ਼ਲ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰ ਦੇ ਵਕੀਲ ਨੂੰ ਸਰਕਾਰ ਤੋਂ ਨਿਰਦੇਸ਼ ਲੈਣ ਲਈ ਹੋਰ ਸਮਾਂ ਦੇ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਕੇਂਦਰ ਵੱਲੋਂ ਪੇਸ਼ ਵਕੀਲ ਨੇ ਨਿਰਦੇਸ਼ ਲੈਣ ਲਈ ਕੁਝ ਸਮਾਂ ਮੰਗਿਆ ਹੈ। ਸ਼ੁਰੂ ’ਚ ਪਟੀਸ਼ਨਰ ਨੇ ਸੁਪਰੀਮ ਕੋਰਟ ’ਚ ਪਹੁੰਚ ਕਰਕੇ ਕੇਂਦਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਕਿ ਸੰਵਿਧਾਨ ’ਚ ਸੋਧ ਕਰਕੇ ਇੰਡੀਆ ਦਾ ਨਾਮ ‘ਭਾਰਤ’ ਜਾਂ ‘ਹਿੰਦੋਸਤਾਨ’ ਰੱਖਿਆ ਜਾਵੇ। ਇਸ ਮਾਮਲੇ ’ਤੇ ਜਸਟਿਸ ਸਚਿਨ ਦੱਤਾ ਨੇ 4 ਫਰਵਰੀ ਨੂੰ ਸੁਣਵਾਈ ਕੀਤੀ ਸੀ ਅਤੇ ਅਦਾਲਤ ਨੇ ਇਸ ’ਤੇ 12 ਮਾਰਚ ਲਈ ਸੁਣਵਾਈ ਨਿਰਧਾਰਤ ਕਰ ਦਿੱਤੀ ਹੈ।
Advertisement
Advertisement