ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Hathras stampede: ਹਾਥਰਸ ਮਾਮਲੇ ਦੀ ਹੋਈ ਸੁਣਵਾਈ; 21 ਦਸੰਬਰ ਨੂੰ ਮੁੜ ਹੋਵੇਗੀ ਸੁਣਵਾਈ

ਹਾਥਰਸ (ਯੂਪੀ), 10 ਦਸੰਬਰ Hathras stampede: ਇੱਥੋਂ ਦੀ ਇਕ ਅਦਾਲਤ ਨੇ ਪ੍ਰਚਾਰਕ ਭੋਲੇ ਦੀ ਧਾਰਮਿਕ ਸਭਾ ਦੌਰਾਨ ਭਗਦੜ ਮਚਣ ਦੇ ਮਾਮਲੇ ਵਿਚ ਅੱਜ ਸੁਣਵਾਈ ਕੀਤੀ। ਇਸ ਦੌਰਾਨ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਸਬੰਧੀ ਬਹਿਸ ਹੋਈ। ਅਦਾਲਤ ਨੇ ਇਸ ਮਾਮਲੇ ਦੀ...
Advertisement

ਹਾਥਰਸ (ਯੂਪੀ), 10 ਦਸੰਬਰ

Hathras stampede: ਇੱਥੋਂ ਦੀ ਇਕ ਅਦਾਲਤ ਨੇ ਪ੍ਰਚਾਰਕ ਭੋਲੇ ਦੀ ਧਾਰਮਿਕ ਸਭਾ ਦੌਰਾਨ ਭਗਦੜ ਮਚਣ ਦੇ ਮਾਮਲੇ ਵਿਚ ਅੱਜ ਸੁਣਵਾਈ ਕੀਤੀ। ਇਸ ਦੌਰਾਨ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਸਬੰਧੀ ਬਹਿਸ ਹੋਈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 21 ਦਸੰਬਰ ਨਿਰਧਾਰਿਤ ਕੀਤੀ ਹੈ। ਜ਼ਿਕਰਯੋਗ ਹੈ ਕਿ ਹਾਥਰਸ ਵਿਚ

Advertisement

2 ਜੁਲਾਈ ਨੂੰ ਹੋਏ ਸਮਾਗਮ ਦੌਰਾਨ ਭਗਦੜ ਮਚ ਗਈ ਸੀ ਜਿਸ ਵਿੱਚ 121 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲੀਸ ਨੇ ਅਕਤੂਬਰ ਦੌਰਾਨ ਅਦਾਲਤ ਵਿਚ 3,200 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਪੁਲੀਸ ਨੇ ਸਮਾਗਮ ਦੇ ਦਰਜਨ ਦੇ ਕਰੀਬ ਪ੍ਰਬੰਧਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਵਿੱਚ ਮੁੱਖ ਪ੍ਰਬੰਧਕ ਦੇਵ ਪ੍ਰਕਾਸ਼ ਮਧੁਕਰ ਵੀ ਸ਼ਾਮਲ ਸਨ। ਇਸ ਮਾਮਲੇ ਵਿੱਚ ਮੁੱਖ ਪ੍ਰਚਾਰਕ ਸੂਰਜਪਾਲ ਦਾ ਮੁਲਜ਼ਮ ਵਜੋਂ ਜ਼ਿਕਰ ਨਹੀਂ ਕੀਤਾ ਗਿਆ ਸੀ।

ਪੁਲੀਸ ਐਫਆਈਆਰ ਅਨੁਸਾਰ ਸਤਿਸੰਗ ਸਮਾਗਮ ਵਿਚ ਸਿਰਫ 80,000 ਸ਼ਰਧਾਲੂਆਂ ਦੇ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਬਾਵਜੂਦ ਲਗਪਗ 2,50,000 ਲੋਕ ਇਕੱਠੇ ਹੋ ਗਏ। ਇਸ ਘਟਨਾ ਵਿਚ ਮੁੱਖ ਦੋਸ਼ੀ ਦੀ ਪਛਾਣ ਦੇਵਪ੍ਰਕਾਸ਼ ਮਧੁਕਰ ਵਜੋਂ ਹੋਈ ਸੀ ਜਿਸ ਨੇ ਪੁਲੀਸ ਕੋਲ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਹਾਥਰਸ ਮਾਮਲੇ ਦੀ ਜਾਂਚ ਲਈ ਬਣਾਈ ਸਿੱਟ ਨੇ ਆਪਣੀ ਰਿਪੋਰਟ ਉਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਸੀ ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਐਸਡੀਓ ਤੇ ਸਰਕਲ ਅਫਸਰ ਸਣੇ ਛੇ ਜਣਿਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਨ੍ਹਾਂ ਅਧਿਕਾਰੀਆਂ ’ਤੇ ਆਪਣੀ ਡਿਊਟੀ ’ਤੇ ਕੋਤਾਹੀ ਕਰਨ ਦੇ ਦੋਸ਼ਾਂ ਹੇਠ ਕਾਰਵਾਈ ਕੀਤੀ ਗਈ ਸੀ। ਡ

Advertisement