ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਥਰਸ: ਟਰੱਕ ਤੇ ਪਿਕਅੱਪ ਵਾਹਨ ਵਿਚਾਲੇ ਟੱਕਰ ’ਚ ਸੱਤ ਹਲਾਕ

ਹਾਥਰਸ , 10 ਦਸੰਬਰ ਇੱਥੋਂ ਦੇ ਪਿੰਡ ਜੈਤਪੁਰ ਵਿੱਚ ਅੱਜ ਇੱਕ ਟਰੱਕ ਅਤੇ ਪਿਕਅੱਪ ਵਾਹਨ ਵਿਚਾਲੇ ਹੋਈ ਟੱਕਰ ’ਚ 7 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 14 ਹੋਰ ਜ਼ਖਮੀ ਹੋ ਗਏ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ...
Advertisement

ਹਾਥਰਸ , 10 ਦਸੰਬਰ

ਇੱਥੋਂ ਦੇ ਪਿੰਡ ਜੈਤਪੁਰ ਵਿੱਚ ਅੱਜ ਇੱਕ ਟਰੱਕ ਅਤੇ ਪਿਕਅੱਪ ਵਾਹਨ ਵਿਚਾਲੇ ਹੋਈ ਟੱਕਰ ’ਚ 7 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 14 ਹੋਰ ਜ਼ਖਮੀ ਹੋ ਗਏ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

Advertisement

ਹਾਥਰਸ ਦੇ ਜ਼ਿਲ੍ਹਾ ਮੈਜਿਸਟਰੇਟ ਰਾਹੁਲ ਪਾਂਡੇ ਨੇ ਦੱਸਿਆ, ‘ਹਾਦਸੇ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਤਿੰਨ ਪੁਰਸ਼, ਤਿੰਨ ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ।’ ਉਨ੍ਹਾਂ ਦੱਸਿਆ ਕਿ ਸੱਤ ਜ਼ਖ਼ਮੀਆਂ ਦਾ ਹਾਥਰਸ ਦੇ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਦਕਿ ਸੱਤ ਹੋਰਾਂ ਨੂੰ ਇਲਾਜ ਲਈ ਉੱਚ ਮੈਡੀਕਲ ਕੇਂਦਰ ਰੈਫਰ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਮ ਨੇ ਕਿਹਾ ਕਿ ਇਟਾਹ ਵੱਲ ਜਾ ਰਿਹਾ ਪਿਕਅੱਪ ਵਾਹਨ ਸਾਹਮਣਿਓਂ ਆ ਰਹੇ ਟਰੱਕ ਨਾਲ ਟਕਰਾ ਗਿਆ। ਪਿਕਅੱਪ ਵਾਹਨ ਵਿੱਚ ਇੱਕ ਪਰਿਵਾਰ ਦੇ ਜੀਅ ਸਵਾਰ ਸਨ। -ਪੀਟੀਆਈ

ਕੁੱਲੂ ਵਿੱਚ ਬੱਸ ਖੱਡ ’ਚ ਡਿੱਗਣ ਕਾਰਨ ਤਿੰਨ ਯਾਤਰੀਆਂ ਦੀ ਮੌਤ

ਸ਼ਿਮਲਾ:

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਅੱਜ 30 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਪ੍ਰਾਈਵੇਟ ਬੱਸ ਖੱਡ ਵਿੱਚ ਡਿੱਗਣ ਕਾਰਨ 3 ਯਾਤਰੀਆਂ ਦੀ ਮੌਤ ਹੋ ਗਈ ਜਦਕਿ 15 ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਕਾਰਸੋਗ ਤੋਂ ਕੁੱਲੂ ਆ ਰਹੀ ਬੱਸ ਸ਼ਕਦਲੇਰ ਪਿੰਡ ਨੇੜੇ ਖੱਡ ਵਿੱਚ ਡਿੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ’ਚ ਜ਼ਖਮੀ ਹੋਏ 15 ਯਾਤਰੀਆਂ ’ਚੋਂ 10 ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਬਾਕੀਆਂ ਨੂੰ ਰਾਮਪੁਰ ਹਸਪਤਾਲ ਭੇਜਿਆ ਗਿਆ ਹੈ। -ਪੀਟੀਆਈ

Advertisement