ਨਫਰਤੀ ਭਾਸ਼ਣ: ਆਜ਼ਮ ਖਾਨ ਨੂੰ ਦੋ ਸਾਲ ਦੀ ਸਜ਼ਾ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖ਼ਿਲਾਫ਼ ਲੋਕ ਸਭਾ ਚੋਣ ਵੇਲੇ ਕੀਤੀ ਸੀ ਟਿੱਪਣੀ
Advertisement
ਰਾਮਪੁਰ, 15 ਜੁਲਾਈ
ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨੂੰ ਸਾਲ 2019 ਦੌਰਾਨ ਨਫਰਤੀ ਭਾਸ਼ਣ ਦੇਣ ਦੇ ਦੋਸ਼ ਹੇਠ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲਾ ਰਾਮਪੁਰ ਦੀ ਐਮਪੀ-ਐਮਐਲਏ ਅਦਾਲਤ ਨੇ ਅੱਜ ਸੁਣਾਇਆ। ਆਜ਼ਮ ਨੇ ਲੋਕ ਚੋਣ ਦੌਰਾਨ ਇੱਕ ਚੋਣ ਸਭਾ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖ਼ਿਲਾਫ਼ ਭੜਕਾਊ ਟਿੱਪਣੀਆਂ ਕੀਤੀਆਂ ਸਨ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਇਸ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਖਾਸਾ ਰੋਸ ਜਤਾਇਆ ਸੀ। ਇਸ ਦੇ ਬਾਅਦ ਏ.ਡੀ.ਓ. ਪੰਚਾਇਤ ਅਨਿਲ ਕੁਮਾਰ ਚੌਹਾਨ ਨੇ ਥਾਣਾ ਸ਼ਹਿਜਾਦ ਨਗਰ ਵਿੱਚ ਕੇਸ ਦਰਜ ਕਰਵਾੲਿਆ ਸੀ ਕਿ ਚੋਣ ਜ਼ਾਬਤੇ ਦੇ ਬਾਵਜੂਦ ਆਜ਼ਮ ਵਲੋਂ ਭੜਕਾਊ ਭਾਸ਼ਣਾਂ ਜ਼ਰੀਏ ਪ੍ਰਚਾਰ ਕੀਤਾ ਜਾ ਰਿਹਾ ਹੈ।
Advertisement
Advertisement