ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਰਿਆਣਾ: ਲਿਵ-ਇਨ ’ਚ ਰਹਿ ਰਹੇ ਜੋੜੇ ਦਾ ਕਤਲ

ਮਦਨ ਲਾਲ ਗਰਗ ਫਤਿਆਬਾਦ, 31 ਮਈ ਹਰਿਆਣਾ ਦੇ ਟੋਹਾਣਾ ’ਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬੀਤੀ ਰਾਤ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਇੱਕ ਪ੍ਰੇਮੀ ਜੋੜੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਸ਼ੱਕ ਦੇ ਆਧਾਰ...
Advertisement

ਮਦਨ ਲਾਲ ਗਰਗ

ਫਤਿਆਬਾਦ, 31 ਮਈ

Advertisement

ਹਰਿਆਣਾ ਦੇ ਟੋਹਾਣਾ ’ਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬੀਤੀ ਰਾਤ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਇੱਕ ਪ੍ਰੇਮੀ ਜੋੜੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਮਹਿਲਾ ਦੇ ਪਤੀ ਦੀਪਕ ਨੂੰ ਹਿਰਾਸਤ ਵਿੱਚ ਲਿਆ ਹੈ।

ਜ਼ਿਕਰਯੋਗ ਹੈ ਕਿ ਮ੍ਰਿਤਕਾ ਪੂਜਾ ਦਾ ਵਿਆਹ ਲਗਭਗ 14 ਸਾਲ ਪਹਿਲਾਂ ਟੋਹਾਣਾ ਨਿਵਾਸੀ ਦੀਪਕ ਨਾਲ ਹੋਇਆ ਸੀ ਅਤੇ ਇਸ ਜੋੜੇ ਦੇ ਦੋ ਬੱਚੇ ਵੀ ਹਨ। ਹਾਲਾਂਕਿ, ਕੁਝ ਮਹੀਨਿਆਂ ਤੋਂ ਪੂਜਾ ਨੇ ਆਪਣੇ ਪਤੀ ਨੂੰ ਛੱਡ ਕੇ 24 ਸਾਲਾ ਪ੍ਰੇਮੀ ਰਿਤਿਕ ਨਾਲ ਲਿਵ-ਇਨ ’ਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਜਾਣਕਾਰੀ ਅਨੁਸਾਰ, ਬੀਤੀ ਰਾਤ ਜਦੋਂ ਪੂਜਾ ਅਤੇ ਰਿਤਿਕ ਗਲੀ ਵਿੱਚ ਸੈਰ ਕਰ ਰਹੇ ਸਨ ਤਾਂ ਅਚਾਨਕ ਇੱਕ ਹਮਲਾਵਰ ਨੇ ਉਨ੍ਹਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਫਤਿਆਬਾਦ ਦੇ ਐੱਸਪੀ ਸਿਧਾਂਤ ਜੈਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੂਜਾ ਦੇ ਪਤੀ ਦੀਪਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੀਪਕ ਆਪਣੀ ਪਤਨੀ ਤੋਂ ਰਿਤਿਕ ਨਾਲ ਰਹਿਣ ਕਾਰਨ ਨਾਰਾਜ਼ ਸੀ ਅਤੇ ਇਸੇ ਕਾਰਨ ਇਸ ਭਿਆਨਕ ਕਾਰਵਾਈ ਨੂੰ ਅੰਜਾਮ ਦਿੱਤਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Advertisement