Harish Chandra Shukla: ਉੱਘੇ ਕਾਰਟੂਨਿਸਟ ਹਰੀਸ਼ ਚੰਦਰ ਸ਼ੁਕਲਾ ‘ਕਾਕ’ ਦਾ ਦੇਹਾਂਤ
ਗਾਜ਼ੀਆਬਾਦ: ਮਸ਼ਹੂਰ ਕਾਰਟੂਨਿਸਟ ਹਰੀਸ਼ ਚੰਦਰ ਸ਼ੁਕਲਾ ਉਰਫ਼ ‘ਕਾਕ’ ਦਾ ਅੱਜ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 85 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੇ ਚਾਰ ਪੁੱਤਰ ਹਨ। ਉਨ੍ਹਾਂ ਦਾ ਅੱਜ ਇੱਥੇ ਹਿੰਡਨ ਸ਼ਮਸ਼ਾਨਘਾਟ ’ਚ...
Advertisement
ਗਾਜ਼ੀਆਬਾਦ:
ਮਸ਼ਹੂਰ ਕਾਰਟੂਨਿਸਟ ਹਰੀਸ਼ ਚੰਦਰ ਸ਼ੁਕਲਾ ਉਰਫ਼ ‘ਕਾਕ’ ਦਾ ਅੱਜ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 85 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੇ ਚਾਰ ਪੁੱਤਰ ਹਨ। ਉਨ੍ਹਾਂ ਦਾ ਅੱਜ ਇੱਥੇ ਹਿੰਡਨ ਸ਼ਮਸ਼ਾਨਘਾਟ ’ਚ ਸਸਕਾਰ ਕੀਤਾ ਗਿਆ। 1980 ਤੇ 1990 ਦੇ ਦਹਾਕੇ ਦੌਰਾਨ ਕਾਕ ਵੱਲੋਂ ਬਣਾਏ ਸਿਆਸੀ ਕਾਰਟੂਨ ਅਖ਼ਬਾਰਾਂ ਦੇ ਪਾਠਕਾਂ ਲਈ ਖਿੱਚ ਦਾ ਕੇਂਦਰ ਰਹੇ। ਉਨ੍ਹਾਂ ਦਾ ਜਨਮ 16 ਮਾਰਚ 1940 ਨੂੰ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਪੁਰਾ ’ਚ ਹੋਇਆ ਸੀ। -ਪੀਟੀਆਈ
Advertisement
Advertisement