ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Handcuffed Indian: ਅਮਰੀਕਾ ’ਚ ਹਥਕੜੀ ਲਾ ਕੇ ਫਰਸ਼ ’ਤੇ ਸੁੱਟਿਆ ਗਿਆ ਭਾਰਤੀ ਹਰਿਆਣਾ ਦੇ ਯਮੁਨਾਨਗਰ ਨਾਲ ਸਬੰਧਤ

Indian man handcuffed and pinned to floor at US airport is from Haryana’s Yamunanagar
Advertisement

ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਕਾਰਨ ਡਿਪੋਰਟ ਕੀਤਾ ਜਾ ਰਿਹਾ ਸੀ ਵਿਸ਼ਾਲ

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਨਵੀਂ ਦਿੱਲੀ, 11 ਜੂਨ

ਅਮਰੀਕਾ ਦੇ ਨੇਵਾਰਕ ਹਵਾਈ ਅੱਡੇ 'ਤੇ ਹੱਥਕੜੀ ਲਗਾ ਕੇ ਫਰਸ਼ ਨਾਲ ਬੰਨ੍ਹੇ ਗਏ ਭਾਰਤੀ ਵਿਅਕਤੀ ਦੀ ਪਛਾਣ ਹਰਿਆਣਾ ਦੇ ਯਮੁਨਾਨਗਰ ਦੇ ਨਿਵਾਸੀ ਵਿਸ਼ਾਲ ਵਜੋਂ ਹੋਈ ਹੈ।

ਨਿਊਯਾਰਕ ਵਿੱਚ ਭਾਰਤੀ ਕੌਂਸਲਖ਼ਾਨੇ ਨੇ ਕਿਹਾ ਹੈ ਕਿ ਵਿਸ਼ਾਲ ਬਿਨਾਂ ਵਾਜਬ ਵੀਜ਼ਾ ਦੇ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਉਸ ਨੂੰ ਭਾਰਤ ਭੇਜ ਦਿੱਤਾ ਜਾ ਰਿਹਾ ਹੈ।

ਨਿਊਯਾਰਕ ਵਿੱਚ ਉਸ ਦੇ ਟ੍ਰਾਂਜ਼ਿਟ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਉਸਦਾ ਵਤੀਰਾ ਯਾਤਰਾ ਲਈ ਅਨੁਕੂਲ ਨਹੀਂ ਪਾਇਆ। ਸੂਤਰਾਂ ਨੇ ਕਿਹਾ ਕਿ ਉਸ ਨੂੰ ਰੋਕਿਆ ਗਿਆ ਅਤੇ ਇੱਕ ਮੈਡੀਕਲ ਸਹੂਲਤ ਵਿੱਚ ਦਾਖਲ ਕਰਵਾਇਆ ਗਿਆ।

ਸੂਤਰਾਂ ਨੇ ਕਿਹਾ ਕਿ ਜਿਉਂ ਹੀ ਉਹ ਯਾਤਰਾ ਕਰਨ ਦੇ ਯੋਗ ਹੋ ਜਾਂਦਾ ਹੈ, ਤਾਂ ਉਸਨੂੰ ਭਾਰਤ ਭੇਜ ਦਿੱਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਅਮਰੀਕੀ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ।

ਹਵਾਈ ਅੱਡੇ 'ਤੇ ਮੁਸ਼ਕਾਂ ਬੰਨ੍ਹ ਕੇ ਜ਼ਮੀਨ ਉਤੇ ਸੁੱਟੇ ਹੋਏ ਵਿਅਕਤੀ ਦੀਆਂ ਤਸਵੀਰਾਂ ਨੇ ਭਾਰਤ ਵਿੱਚ ਜਨਤਕ ਰੋਸ ਪੈਦਾ ਕਰ ਦਿੱਤਾ ਸੀ। ਵਿਦੇਸ਼ ਮੰਤਰਾਲੇ ਨੇ ਇਹ ਮਾਮਲਾ ਨਵੀਂ ਦਿੱਲੀ ਵਿੱਚ ਅਮਰੀਕੀ ਸਫ਼ਾਰਤਖ਼ਾਨੇ ਕੋਲ ਉਠਾਇਆ ਸੀ।

Advertisement