Guru Randhawa gets injured ਗੁਰੂ ਰੰਧਾਵਾ ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ
ਮੁੰਬਈ, 23 ਫਰਵਰੀ
ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਫ਼ਿਲਮ ‘ਸ਼ੌਂਕੀ ਸਰਦਾਰ’ ਦੀ ਸ਼ੂਟਿੰਗ ਦੌਰਾਨ ਐਕਸ਼ਨ ਸੀਕੁਐਂਸ ਦੌਰਾਨ ਜ਼ਖ਼ਮੀ ਹੋ ਗਿਆ ਹੈ। ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇਹ ਖ਼ਬਰ ਸਾਂਝੀ ਕਰਦਿਆਂ ਹਸਪਤਾਲ ਦੀ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ।
ਤਸਵੀਰ ਵਿਚ ਉਸ ਦੇ ਚਿਹਰੇ ’ਤੇੇ ਸੱਟ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਉਸ ਦੀ ਗਰਦਨ ਦੁਆਲੇ ਕਾਲਰ ਹੈ ਤੇ ਉਸ ਦੇ ਸਰੀਰ ’ਤੇ ਪੱਟੀਆਂ ਭੰਨ੍ਹੀਆਂ ਹਨ। ਉਂਝ ਅਦਾਕਾਰ ਸਥਿਰ ਨਜ਼ਰ ਆ ਰਿਹਾ ਹੈ। ਰੰਧਾਵਾ ਨੇ ਤਸਵੀਰ ਹੇਠਾਂ ਕੈਪਸ਼ਨ ਲਿਖੀ, ‘ਮੇਰਾ ਪਹਿਲ ਸਟੰਟ, ਮੇਰੀ ਪਹਿਲੀ ਸੱਟ, ਪਰ ਮੇਰਾ ਹੌਂਸਲਾ ਅਟੁੱਟ ਹੈ। ‘ਸ਼ੌਂਕੀ ਸਰਦਾਰ’ ਫ਼ਿਲਮ ਦੇ ਸੈੱਟ ਦੀ ਯਾਦਗਾਰ। ਐਕਸ਼ਨ ਵਾਲਾ ਕੰਮ ਬਹੁਤ ਮੁਸ਼ਕਲ ਹੈ, ਪਰ ਮੈਂ ਆਪਣੇ ਦਰਸ਼ਕਾਂ ਲਈ ਸਖ਼ਤ ਮਿਹਨਤ ਕਰਦਾ ਰਹਾਂਗਾ।’’
ਇਸ ਦੌਰਾਨ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਐਕਸ ’ਤੇ ਇਕ ਸੁਨੇਹੇ ਵਿਚ ਗੁਰੂ ਰੰਧਾਵਾ ਦੀ ਹਸਪਤਾਲ ਦੇ ਬੈੱਡ ’ਤੇ ਬੈਠਿਆਂ ਦੀ ਤਸਵੀਰ ਸਾਂਝੀ ਕਰਦਿਆਂ ਗਾਇਕ ਤੇ ਅਦਾਕਾਰ ਦੇ ਛੇਤੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਹੈ।
-ਆਈਏਐੱਨਐੱਸ