ਮਨੀਪੁਰ ਦੇ ਬਿਸ਼ਣੂਪੁਰ ਵਿੱਚ ਅਸਾਮ ਰਾਈਫਲਜ਼ ਦੇ ਵਾਹਨ ’ਤੇ ਬੰਦੂਕਧਾਰੀਆਂ ਵੱਲੋਂ ਹਮਲਾ; ਦੋ ਜਵਾਨ ਸ਼ਹੀਦ; 5 ਜ਼ਖਮੀ
ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਹਥਿਆਰਬੰਦ ਵਿਅਕਤੀਆਂ ਦੇ ਇੱਕ ਸਮੂਹ ਨੇ ਅਰਧ ਸੈਨਿਕ ਬਲ ਦੇ ਇੱਕ ਵਾਹਨ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਅਸਾਮ ਰਾਈਫਲਜ਼ ਦਾ ਦੋ ਜਵਾਨ ਮਾਰੇ ਗਏ ਅਤੇ ਪੰਜ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ...
Advertisement
ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਹਥਿਆਰਬੰਦ ਵਿਅਕਤੀਆਂ ਦੇ ਇੱਕ ਸਮੂਹ ਨੇ ਅਰਧ ਸੈਨਿਕ ਬਲ ਦੇ ਇੱਕ ਵਾਹਨ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਅਸਾਮ ਰਾਈਫਲਜ਼ ਦਾ ਦੋ ਜਵਾਨ ਮਾਰੇ ਗਏ ਅਤੇ ਪੰਜ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਨੰਬੋਲ ਸਬਲ ਲੀਕਾਈ ਖੇਤਰ ਵਿੱਚ ਸ਼ਾਮ 6 ਵਜੇ ਦੇ ਕਰੀਬ ਵਾਪਰੀ।
Advertisement
ਅਧਿਕਾਰੀ ਨੇ ਦੱਸਿਆ,“ ਬੰਦੂਕਧਾਰੀਆਂ ਦੇ ਇੱਕ ਸਮੂਹ ਨੇ ਉਸ ਵਾਹਨ ’ਤੇ ਹਮਲਾ ਕਰ ਦਿੱਤਾ ਜਿਸ ਵਿੱਚ ਅਸਾਮ ਰਾਈਫਲਜ਼ ਦੇ ਜਵਾਨ ਇੰਫਾਲ ਤੋਂ ਬਿਸ਼ਨੂਪੁਰ ਜ਼ਿਲ੍ਹੇ ਵੱਲ ਜਾ ਰਹੇ ਸਨ, ਜਿਸ ਵਿੱਚ ਦੋ ਜਵਾਨਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ।”
ਪੁਲੀਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
Advertisement