ਗੁਲਜ਼ਾਰ ਤੇ ਜਗਦਗੁਰੂ ਰਾਮਭਦਰਾਚਾਰੀਆ ਨੂੰ ਗਿਆਨਪੀਠ ਪੁਰਸਕਾਰ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਮਸ਼ਹੂਰ ਕਵੀ ਤੇ ਗੀਤਕਾਰ ਗੁਲਜ਼ਾਰ ਅਤੇ ਸੰਸਕ੍ਰਿਤ ਵਿਦਵਾਨ ਜਗਦਗੁਰੂ ਰਾਮਭਦਰਾਚਾਰੀਆ ਨੂੰ ਸਾਲ 2023 ਲਈ 58ਵਾਂ ਗਿਆਨਪੀਠ ਪੁਰਸਕਾਰ ਪ੍ਰਦਾਨ ਕੀਤਾ ਹੈ। ਗੁਲਜ਼ਾਰ ਦੇ ਨਾਂ ਨਾਲ ਮਸ਼ਹੂਰ ਸੰਪੂਰਨ ਸਿੰਘ ਕਾਲੜਾ ਨੂੰ ਹਿੰਦੀ ਸਿਨੇਮਾ ’ਚ ਉਨ੍ਹਾਂ...
Advertisement
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਮਸ਼ਹੂਰ ਕਵੀ ਤੇ ਗੀਤਕਾਰ ਗੁਲਜ਼ਾਰ ਅਤੇ ਸੰਸਕ੍ਰਿਤ ਵਿਦਵਾਨ ਜਗਦਗੁਰੂ ਰਾਮਭਦਰਾਚਾਰੀਆ ਨੂੰ ਸਾਲ 2023 ਲਈ 58ਵਾਂ ਗਿਆਨਪੀਠ ਪੁਰਸਕਾਰ ਪ੍ਰਦਾਨ ਕੀਤਾ ਹੈ। ਗੁਲਜ਼ਾਰ ਦੇ ਨਾਂ ਨਾਲ ਮਸ਼ਹੂਰ ਸੰਪੂਰਨ ਸਿੰਘ ਕਾਲੜਾ ਨੂੰ ਹਿੰਦੀ ਸਿਨੇਮਾ ’ਚ ਉਨ੍ਹਾਂ ਦੇ ਕੰਮ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਸ ਦੌਰ ਦੇ ਬਿਹਤਰੀਨ ਉਰਦੂ ਸ਼ਾਇਰਾਂ ’ਚੋਂ ਇੱਕ ਮੰਨਿਆ ਜਾਂਦਾ ਹੈ।
Advertisement
ਸਿਹਤ ਸਬੰਧੀ ਸਮੱਸਿਆਵਾਂ ਕਾਰਨ ਗੁਲਜ਼ਾਰ ਸਮਾਗਮ ’ਚ ਸ਼ਾਮਲ ਨਹੀਂ ਹੋ ਸਕੇ। ਰਾਸ਼ਟਰਪਤੀ ਨੇ ਗੁਲਜ਼ਾਰ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਸਿਹਤਯਾਬੀ ਲਈ ਕਾਮਨਾ ਕੀਤੀ। ਚਿਤਰਕੂਟ ’ਚ ਤੁਲਸੀ ਪੀਠ ਦੇ ਬਾਨੀ ਤੇ ਮੁਖੀ ਰਾਮਭਦਰਚਾਰੀਆ ਅਧਿਆਤਮਿਕ ਆਗੂ, ਸਿੱਖਿਅਕ ਤੇ ਚਾਰ ਮਹਾਕਾਵਿ ਸਮੇਤ 240 ਤੋਂ ਵੱਧ ਪੁਸਤਕਾਂ ਤੇ ਗ੍ਰੰਥਾਂ ਦੇ ਲੇਖਕ ਹਨ। -ਪੀਟੀਆਈ
Advertisement