ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੁਜਰਾਤ: ਵਡੋਦਰਾ ਸਮੂਹਿਕ ਜਬਰ-ਜਨਾਹ ਮਾਮਲੇ ਵਿਚ ਤਿੰਨ ਗ੍ਰਿਫ਼ਤਾਰ

ਵਡੋਦਰਾ, 7 ਅਕਤੂਬਰ Gujarat Gang-rape arrests: ਗੁਜਰਾਤ ਪੁਲੀਸ ਨੇ ਵਡੋਦਰਾ ਵਿਚ ਇਕ ਨਾਬਾਲਗ਼ ਕੁੜੀ ਨਾਲ ਸਮੂਹਿਕ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਤਿੰਨ ਉਸਾਰੀ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 1100 ਸੀਸੀਟੀਵੀ...
Advertisement

ਵਡੋਦਰਾ, 7 ਅਕਤੂਬਰ

Gujarat Gang-rape arrests: ਗੁਜਰਾਤ ਪੁਲੀਸ ਨੇ ਵਡੋਦਰਾ ਵਿਚ ਇਕ ਨਾਬਾਲਗ਼ ਕੁੜੀ ਨਾਲ ਸਮੂਹਿਕ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਤਿੰਨ ਉਸਾਰੀ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 1100 ਸੀਸੀਟੀਵੀ ਕੈਮਰਿਆਂ ਤੋਂ ਮਿਲੀਆਂ ਵੀਡੀਓ ਫੁਟੇਜਾਂ ਦੀ ਘੋਖ-ਪੜਤਾਲ ਤੋਂ ਬਾਅਦ ਮੁਲਜ਼ਮਾਂ ਨੂੰ ਵਾਰਦਾਤ ਦੇ 48 ਘੰਟਿਆਂ ਦੌਰਾਨ ਕਾਬੂ ਕਰ ਲਿਆ ਗਿਆ ਹੈ।

Advertisement

ਮਾਮਲੇ ਵਿਚ ਦੋ ਹੋਰ ਵਿਅਕਤੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਿਹੜੇ ਮੁੱਖ ਮੁਲਜ਼ਮ ਨਾਲ ਮੋਟਰ ਸਾਈਕਲਾਂ ਉਤੇ ਜੁਰਮ ਵਾਲੀ ਥਾਂ ’ਤੇ ਗਏ ਸਨ। ਪੁਲੀਸ ਮੁਤਾਬਕ ਮੁਲਜ਼ਮ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ, ਜਿਹੜੇ ਦਸ ਸਾਲਾਂ ਤੋਂ ਵੱਧ ਸਮੇਂ ਤੋਂ ਵਡੋਦਰਾ ਵਿਚ ਰਹਿ ਰਹੇ ਸਨ। ਇਨ੍ਹਾਂ ਦੀ ਪਛਾਣ ਮੁੰਨਾ ਵਨਜ਼ਾਰਾ (27), ਮੁਮਤਾਜ ਵਨਜ਼ਾਰਾ (36) ਅਤੇ ਸ਼ਾਹਰੁਖ਼ ਵਨਜ਼ਾਰਾ (36) ਵਜੋਂ ਹੋਈ ਹੈ।

ਵਡੋਦਰਾ ਦੇ ਪੁਲੀਸ ਕਮਿਸ਼ਨਰ ਨਰਸਿਮਹਾ ਕੋਮਾਰ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੁਲਜ਼ਮ ਵਡੋਦਰਾ ਸ਼ਹਿਰ ਵਿਚ ਉਸਾਰੀ ਮਜ਼ਦੂਰਾਂ ਵਜੋਂ ਕੰਮ ਕਰਦੇ ਸਨ।’’

ਪੁਲੀਸ ਮੁਤਾਬਕ ਮੁਲਜ਼ਮਾਂ ਨੇ ਇਸ ਅੱਲ੍ਹੜ ਕੁੜੀ ਨਾਲ ਉਦੋਂ ਕਥਿਤ ਸਮੂਹਿਕ ਜਬਰ-ਜਨਾਹ ਕੀਤਾ ਜਦੋਂ ਉਹ ਬੀਤੇ ਸ਼ੁੱਕਰਵਾਰ ਦੇਰ ਰਾਤ ਨੂੰ ਆਪਣੇ ਦੋਸਤ ਮੁੰਡੇ ਨਾਲ ਜਾ ਰਹੀ ਸੀ ਤੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਸੰਨਸਾਨ ਥਾਂ ਉਤੇ ਘੇਰ ਲਿਆ। ਗ਼ੌਰਤਲਬ ਹੈ ਕਿ ਗੁਜਰਾਤ ਵਿਚ ਨਵਰਾਤਰ ਦੌਰਾਨ ਅਕਸਰ ਰਾਤਾਂ ਨੂੰ ਨੌਜਵਾਨ ਗਰਬਾ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਇੱਧਰ-ਉੱਧਰ ਜਾਂਦੇ ਹਨ। -ਪੀਟੀਆਈ

Advertisement