ਗੁਜਰਾਤ: ਕਾਰ-ਐੱਸਯੂਵੀ ਦੀ ਟੱਕਰ ’ਚ ਸੱਤ ਜਣਿਆਂ ਦੀ ਮੌਤ
ਰੇਂਦਰਨਗਰ ਜ਼ਿਲ੍ਹੇ ਵਿੱਚ ਅੱਜ ਇੱਕ ਹਾਈਵੇਅ ’ਤੇ ਇੱਕ ਐੱਸਯੂਵੀ ਨਾਲ ਟਕਰਾਉਣ ਤੋਂ ਬਾਅਦ ਇੱਕ ਕਾਰ ਵਿੱਚ ਸਵਾਰ ਸੱਤ ਜਣਿਆਂ ਦੀ ਸੜਨ ਕਾਰਨ ਮੌਤ ਹੋ ਗਈ। ਵਧਵਨ ਪੁਲੀਸ ਸਟੇਸ਼ਨ ਦੇ ਇੰਸਪੈਕਟਰ ਪੀਬੀ ਜਡੇਜਾ ਨੇ ਕਿਹਾ, ‘‘ਦੁਪਹਿਰ 3:30 ਵਜੇ ਦੇ ਕਰੀਬ ਦੇਦਾਦਾਰਾ...
Advertisement
ਰੇਂਦਰਨਗਰ ਜ਼ਿਲ੍ਹੇ ਵਿੱਚ ਅੱਜ ਇੱਕ ਹਾਈਵੇਅ ’ਤੇ ਇੱਕ ਐੱਸਯੂਵੀ ਨਾਲ ਟਕਰਾਉਣ ਤੋਂ ਬਾਅਦ ਇੱਕ ਕਾਰ ਵਿੱਚ ਸਵਾਰ ਸੱਤ ਜਣਿਆਂ ਦੀ ਸੜਨ ਕਾਰਨ ਮੌਤ ਹੋ ਗਈ।
ਵਧਵਨ ਪੁਲੀਸ ਸਟੇਸ਼ਨ ਦੇ ਇੰਸਪੈਕਟਰ ਪੀਬੀ ਜਡੇਜਾ ਨੇ ਕਿਹਾ, ‘‘ਦੁਪਹਿਰ 3:30 ਵਜੇ ਦੇ ਕਰੀਬ ਦੇਦਾਦਾਰਾ ਪਿੰਡ ਨੇੜੇ ਵਾਪਰੀ ਇਸ ਘਟਨਾ ਤੋਂ ਬਾਅਦ ਕਾਰ ਵਿੱਚ ਸਵਾਰ ਸੱਤ ਵਿਅਕਤੀ ਜ਼ਿੰਦਾ ਸੜ ਗਏ ਜਦੋਂ ਕਿ ਐੱਸਯੂਵੀ ਵਿੱਚ ਸਵਾਰ ਤਿੰਨ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ।’’
Advertisement
ਇਸ ਹਾਦਸੇ ਕਾਰਨ ਹਾਈਵੇਅ ’ਤੇ ਟਰੈਫਿਕ ਜਾਮ ਹੋ ਗਿਆ। ਸਥਾਨਕ ਫਾਇਰ ਬ੍ਰਿਗੇਡ ਟੀਮਾਂ ਬਚਾਅ ਕਾਰਜਾਂ ਲਈ ਮੌਕੇ ’ਤੇ ਪਹੁੰਚ ਗਈਆਂ।
Advertisement