ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਜਰਾਤ: ਪਿਛਲੇ 5 ਸਾਲਾਂ ਵਿਚ ਸ਼ੇਰਾਂ ਦੀ ਗਿਣਤੀ ਵਧੀ

ਗਿਣਤੀ 674 ਤੋਂ ਵਧ ਕੇ 891 ਹੋਈ
Photo for representational purpose only. iStock
Advertisement

ਗਾਂਧੀਨਗਰ, 21 ਮਈ

ਇਸ ਮਹੀਨੇ ਕੀਤੀ ਗਈ ਜਨਗਣਨਾ ਦੇ ਅਨੁਸਾਰ ਗੁਜਰਾਤ ਵਿਚ ਏਸ਼ੀਆਈ ਸ਼ੇਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਹ ਅਨੁਮਾਨਿਤ ਆਬਾਦੀ ਪੰਜ ਸਾਲ ਪਹਿਲਾਂ 674 ਸੀ ਜੋ ਕਿ ਹੁਣ 891 ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਨਾ ਸਿਰਫ਼ 217 ਸ਼ੇਰਾਂ ਦੀ ਗਿਣਤੀ ਵਧੀ ਹੈ, ਸਗੋਂ ਇਹ ਜਾਨਵਰ ਗਿਰ ਰਾਸ਼ਟਰੀ ਪਾਰਕ (​​ਉਨ੍ਹਾਂ ਦੇ ਰਵਾਇਤੀ ਨਿਵਾਸ ਸਥਾਨ) ਤੋਂ ਬਾਹਰ ਵੀ ਪਾਏ ਗਏ ਹਨ ਜੋ ਕਿ 11 ਜ਼ਿਲ੍ਹਿਆਂ ਤੱਕ ਫੈਲੇ ਹਨ।

Advertisement

ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘‘ਏਸ਼ੀਆਈ ਸ਼ੇਰਾਂ ਦੀ ਅਨੁਮਾਨਿਤ ਆਬਾਦੀ ਵਧ ਕੇ 891 ਹੋ ਗਈ ਹੈ।’’ ਸਾਲ 2020 ਦੇ ਜੂਨ ਵਿੱਚ ਕੀਤੀ ਗਈ ਆਖਰੀ ਜਨਗਣਨਾ ਦੇ ਅਨੁਸਾਰ ਏਸ਼ੀਆਈ ਸ਼ੇਰਾਂ ਦੀ ਆਬਾਦੀ, ਜੋ ਕਿ ਸਿਰਫ ਗੁਜਰਾਤ ਦੇ ਗਿਰ ਖੇਤਰ ਵਿੱਚ ਪਾਈ ਜਾਂਦੀ ਇਕ ਉਪ-ਪ੍ਰਜਾਤੀ ਹੈ, ਦਾ ਅਨੁਮਾਨ 674 ਸੀ।

ਗੁਜਰਾਤ ਦੇ ਜੰਗਲਾਤ ਵਿਭਾਗ ਨੇ ਕਿਹਾ ਕਿ ਤਾਜ਼ਾ ਗਿਣਤੀ ਦੇ ਅਨੁਸਾਰ ਅੰਦਾਜ਼ਨ 196 ਨਰ, 330 ਮਾਦਾ, 140 ਵੱਡੇ ਬੱਚੇ ਅਤੇ 225 ਬੱਚੇ ਹਨ। ਜਿਵੇਂ-ਜਿਵੇਂ ਸ਼ੇਰਾਂ ਦੀ ਆਬਾਦੀ ਵਧ ਰਹੀ ਹੈ ਸੌਰਾਸ਼ਟਰ ਖੇਤਰ ਵਿਚ ਉਨ੍ਹਾਂ ਦਾ ਫੈਲਾਅ ਵੀ ਵਧਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਜਾਨਵਰ ਪਹਿਲਾਂ ਜੂਨਾਗੜ੍ਹ ਅਤੇ ਅਮਰੇਲੀ ਜ਼ਿਲ੍ਹਿਆਂ ਦੇ ਗਿਰ ਰਾਸ਼ਟਰੀ ਪਾਰਕ ਤੱਕ ਸੀਮਤ ਸਨ, ਪਰ ਹੁਣ ਉਹ 11 ਜ਼ਿਲ੍ਹਿਆਂ ਵਿੱਚ ਫੈਲ ਗਏ ਹਨ।

ਜੰਗਲਾਤ ਦੇ ਪ੍ਰਮੁੱਖ ਅਧਿਕਾਰੀ ਜੈਪਾਲ ਸਿੰਘ ਨੇ ਕਿਹਾ ਕਿ ਗਿਰ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸੈਂਚੂਰੀ ਵਿੱਚ 384 ਸ਼ੇਰਾਂ ਦੀ ਗਿਣਤੀ ਕੀਤੀ ਗਈ ਸੀ ਅਤੇ 507 ਇਸ ਦੀਆਂ ਸੀਮਾਵਾਂ ਤੋਂ ਬਾਹਰ ਪਾਏ ਗਏ ਸਨ। -ਪੀਟੀਆਈ

Advertisement