ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਜਰਾਤ ਸਰਕਾਰ ਵੱਲੋਂ ਵਡੋਦਰਾ ’ਚ ਡਿੱਗੇ ਪੁਲ ਦੇ ਬਰਾਬਰ ਨਵੇਂ ਪੁਲ ਨੂੰ ਮਨਜ਼ੂਰੀ

212 ਕਰੋੜ ਦੀ ਲਾਗਤ ਨਾਲ ਡੇਢ ਸਾਲ ਵਿਚ ਤਿਆਰ ਹੋਵੇਗਾ ਨਵਾਂ ਦੋ-ਮਾਰਗੀ ਪੁਲ
Advertisement

ਅਹਿਮਦਾਬਾਦ, 14 ਜੁਲਾਈ

ਗੁਜਰਾਤ ਸਰਕਾਰ ਨੇ ਵਡੋਦਰਾ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਮਾਹੀਸਾਗਰ ਨਦੀ ’ਤੇ ਬਣੇ ਪੁਲ ਦਾ ਇੱਕ ਹਿੱਸਾ ਢਹਿਣ ਮਗਰੋਂ ਇਸ ਪੁਲ ਦੇ ਬਿਲਕੁਲ ਬਰਾਬਰ ਦੋ-ਮਾਰਗੀ ਪੁਲ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੁਲ ਦੇ ਨਿਰਮਾਣ ’ਤੇ 212 ਕਰੋੜ ਰੁਪਏ ਦੀ ਲਾਗਤ ਆਏਗੀ। ਆਨੰਦ ਅਤੇ ਵਡੋਦਰਾ ਜ਼ਿਲ੍ਹਿਆਂ ਨੂੰ ਜੋੜਦੇ 40 ਸਾਲ ਪੁਰਾਣੇ ਪੁਲ ਦਾ ਹਿੱਸਾ ਢਹਿਣ ਕਾਰਨ ਕਈ ਵਾਹਨ ਮਾਹੀਸਾਗਰ ਨਦੀ ਵਿੱਚ ਡਿੱਗ ਗਏ ਸਨ। ਇਸ ਹਾਦਸੇ ਵਿਚ 20 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ ਇੱਕ ਲਾਪਤਾ ਵਿਅਕਤੀ ਦੀ ਭਾਲ ਜਾਰੀ ਹੈ। ਗੰਭੀਰਾ ਪਿੰਡ ਨੇੜੇ ਇਹ ਪੁਰਾਣਾ ਪੁਲ ਮੱਧ ਗੁਜਰਾਤ ਅਤੇ ਸੌਰਾਸ਼ਟਰ ਵਿਚਕਾਰ ਇੱਕ ਮੁੱਖ ਸੰਪਰਕ ਸੀ। ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਵਡੋਦਰਾ ਅਤੇ ਆਨੰਦ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਮੁਜਪੁਰ ਨੇੜੇ ਨਵੇਂ ਪੁਲ ਦੇ ਨਿਰਮਾਣ ਲਈ ਸੜਕਾਂ ਅਤੇ ਇਮਾਰਤਾਂ ਵਿਭਾਗ ਨੂੰ ਪ੍ਰਸ਼ਾਸਕੀ ਪ੍ਰਵਾਨਗੀ ਦੇ ਦਿੱਤੀ ਹੈ। ਅਧਿਕਾਰਤ ਰਿਲੀਜ਼ ਮੁਤਾਬਕ ਸਰਕਾਰ ਨੇ ਇਸ ਨਵੇਂ ਪੁਲ ਨੂੰ 18 ਮਹੀਨਿਆਂ ਵਿੱਚ ਬਣਾਉਣ ਦਾ ਟੀਚਾ ਰੱਖਿਆ ਹੈ ਅਤੇ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਰਵੇਖਣ ਤੋਂ ਬਾਅਦ ਆਰਐਂਡਬੀ ਵਿਭਾਗ ਨੇ ਹਾਲ ਹੀ ਵਿੱਚ ਵਿਸਤਰਿਤ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਹੈ। ਮੌਜੂਦਾ ਪੁਲ ਦਾ ਹਿੱਸਾ ਢਹਿਣ ਮਗਰੋਂ ਕੇਂਦਰੀ ਗੁਜਰਾਤ ਅਤੇ ਸੌਰਾਸ਼ਟਰ ਵਿਚਾਲੇ ਸੰਪਰਕ ਟੁੱਟ ਗਿਆ ਅਤੇ ਸਥਾਨਕ ਯਾਤਰੀਆਂ ਤੇ ਵਿਦਿਆਰਥੀਆਂ ਨੂੰ ਖੱਜਲ ਖੁਆਰ ਹੋਣਾ ਪਿਆ। -ਪੀਟੀਆਈ

Advertisement

 

ਲਾਪਤਾ ਵਿਅਕਤੀਆਂ ਦੀ ਭਾਲ ਜਾਰੀ

ਅਧਿਕਾਰੀਆਂ ਨੇ ਕਿਹਾ ਕਿ ਵਡੋਦਰਾ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਮਾਹੀਸਾਗਰ ਨਦੀ ’ਤੇ ਬਣੇ ਪੁਲ ਦਾ ਇੱਕ ਹਿੱਸਾ ਢਹਿਣ ਮਗਰੋਂ ਲਾਪਤਾ ਵਿਅਕਤੀ ਦਾ ਪਤਾ ਲਗਾਉਣ ਲਈ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਰਬੜ ਦੀਆਂ ਕਿਸ਼ਤੀਆਂ ਅਤੇ ਹੋਰ ਜ਼ਰੂਰੀ ਉਪਕਰਨਾਂ ਨਾਲ ਖੋਜ ਕਰ ਰਹੀਆਂ ਸਨ।

Advertisement
Show comments