ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੁਜਰਾਤ: ਪੁਲ ਹਾਦਸੇ ਦੇ ਮ੍ਰਿਤਕਾਂ ਦੀ ਗਿਣਤੀ 20 ਹੋਈ

ਵਡੋਦਰਾ, 11 ਜੁਲਾਈਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਮਾਹੀਸਾਗਰ ਨਦੀ ’ਤੇ ਪੁਲ ਢਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ 20 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਲਾਪਤਾ ਵਿਅਕਤੀਆਂ ਦੀ ਭਾਲ ਹਾਲੇ ਵੀ ਜਾਰੀ ਹੈ। ਬੁੱਧਵਾਰ ਸਵੇਰੇ ਗੰਭੀਰਾ ਪਿੰਡ ਨੇੜੇ...
Advertisement

ਵਡੋਦਰਾ, 11 ਜੁਲਾਈਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਮਾਹੀਸਾਗਰ ਨਦੀ ’ਤੇ ਪੁਲ ਢਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ 20 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਲਾਪਤਾ ਵਿਅਕਤੀਆਂ ਦੀ ਭਾਲ ਹਾਲੇ ਵੀ ਜਾਰੀ ਹੈ। ਬੁੱਧਵਾਰ ਸਵੇਰੇ ਗੰਭੀਰਾ ਪਿੰਡ ਨੇੜੇ ਚਾਰ ਦਹਾਕੇ ਪੁਰਾਣੇ ਪੁਲ ਦਾ ਹਿੱਸਾ ਢਹਿਣ ਕਾਰਨ ਕਈ ਵਾਹਨ ਮਾਹੀਸਾਗਰ ਨਦੀ ’ਚ ਡਿੱਗ ਗਏ ਸਨ। ਇਹ ਪੁਲ ਆਨੰਦ ਅਤੇ ਵਡੋਦਰਾ ਜ਼ਿਲ੍ਹਿਆਂ ਨੂੰ ਜੋੜਦਾ ਹੈ। ਅਧਿਕਾਰੀ ਨੇ ਦੱਸਿਆ, ‘ਐੱਸਐੱਸਜੀ ਹਸਪਤਾਲ ਵਿੱਚ ਇਲਾਜ ਅਧੀਨ ਪੰਜ ਜ਼ਖਮੀਆਂ ’ਚੋਂ ਇੱਕ ਦਹੇਵਨ ਵਾਸੀ ਨਰੇਂਦਰ ਸਿੰਘ ਪਰਮਾਰ (45) ਦੀ ਅੱਜ ਮੌਤ ਹੋ ਗਈ।’ ਇਸ ਦੌਰਾਨ ਮੰਤਰੀ ਰਿਸ਼ੀਕੇਸ਼ ਪਟੇਲ ਨੇ ਦੱਸਿਆ ਕਿ ਜਾਂਚ ਕਮੇਟੀ ਦੀ ਮੁੱਢਲੀ ਰਿਪੋਰਟ ਅਨੁਸਾਰ ਪੁਲ ਦਾ ਜੋੜ ਟੁੱਟਣ ਕਾਰਨ ਇਹ ਪੁਲ ਡਿੱਗਿਆ ਸੀ। ਵਡੋਦਰਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਨਿਲ ਧਮੇਲੀਆ ਨੇ ਕਿਹਾ ਕਿ ਵੀਰਵਾਰ ਰਾਤ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। ਮੌਕੇ ’ਤੇ ਮੌਜੂਦ ਟੀਮਾਂ ਦੋ ਹੋਰ ਲਾਪਤਾ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ। -ਪੀਟੀਆਈ

 

Advertisement

Advertisement