ਗੁਜਰਾਤ: 140 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਲੜਕੇ ਦੀ ਮੌਤ
ਗੁਜਰਾਤ ਦੇ ਭੁਜ ਤਾਲੁਕਾ ਦੇ ਇਕ ਪਿੰਡ ਵਿਚ 140 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਣ ਵਾਲੇ 17 ਸਾਲਾ ਲੜਕੇ ਨੂੰ ਬਾਹਰ ਕੱਢ ਲਿਆ ਗਿਆ ਪਰ ਇਹ ਲੜਕਾ ਬਚ ਨਹੀਂ ਸਕਿਆ। ਇਸ ਲੜਕੇ ਨੂੰ ਬਚਾਉਣ ਲਈ ਅੱਠ ਘੰਟੇ ਦੀ ਜੱਦੋਜਹਿਦ ਕੀਤੀ ਗਈ।...
Advertisement
ਗੁਜਰਾਤ ਦੇ ਭੁਜ ਤਾਲੁਕਾ ਦੇ ਇਕ ਪਿੰਡ ਵਿਚ 140 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਣ ਵਾਲੇ 17 ਸਾਲਾ ਲੜਕੇ ਨੂੰ ਬਾਹਰ ਕੱਢ ਲਿਆ ਗਿਆ ਪਰ ਇਹ ਲੜਕਾ ਬਚ ਨਹੀਂ ਸਕਿਆ। ਇਸ ਲੜਕੇ ਨੂੰ ਬਚਾਉਣ ਲਈ ਅੱਠ ਘੰਟੇ ਦੀ ਜੱਦੋਜਹਿਦ ਕੀਤੀ ਗਈ। ਪੁਲੀਸ ਨੇ ਕਿਹਾ ਕਿ ਇਸ ਲੜਕੇ ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਨੂੰ ਸ਼ੱਕ ਹੈ ਕਿ ਇਸ ਲੜਕੇ ਨੇ ਮਹਿੰਗਾ ਮੋਬਾਈਲ ਲੈਣ ਦੀ ਜ਼ਿੱਦ ਕੀਤੀ ਸੀ ਪਰ ਉਸ ਦਾ ਪਰਿਵਾਰ ਮੰਨ ਨਹੀਂ ਰਿਹਾ ਸੀ ਜਿਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ। ਇਹ ਵੀ ਦੱਸਣਾ ਬਣਦਾ ਹੈ ਕਿ ਇਹ ਬੋਰਵੈੱਲ ਜ਼ਮੀਨ ਤੋਂ ਢਾਈ ਫੁੱਟ ਉਤੇ ਸੀ ਤੇ ਇਸ ਨੂੰ ਪੱਥਰ ਤੇ ਕੱਪੜੇ ਨਾਲ ਢਕਿਆ ਹੋਇਆ ਸੀ। ਇਹ ਪਤਾ ਲੱਗਿਆ ਹੈ ਕਿ ਲੜਕੇ ਨੇ ਇਸ ਬੋਰਵੈੱਲ ਉਤੇ ਪੱਥਰ ਨੂੰ ਹਟਾਇਆ ਤੇ ਉਸ ਵਿਚ ਛਾਲ ਮਾਰ ਦਿੱਤੀ।
Advertisement
Advertisement
