ਗੁਜਰਾਤ: ਅਰਾਵਲੀ ’ਚ ਐਂਬੂਲੈਂਸ ਨੂੰ ਲੱਗੀ ਅੱਗ, 4 ਦੀ ਮੌਤ
ਇੱਥੋਂ ਦੇ ਮੋਡਾਸਾ ਕਸਬੇ ਨੇੜੇ ਰਣਸਈਯਦ ਸਰਕਲ ਵਿਖੇ ਇੱਕ ਐਂਬੂਲੈਂਸ ਨੂੰ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ, ਐਂਬੂਲੈਂਸ ਵਿੱਚ ਇੱਕ ਨਵਜੰਮਿਆ ਬੱਚਾ, ਉਸਦੇ ਪਿਤਾ, ਚਾਚਾ ਅਤੇ ਦਾਦੀ ਦੇ ਨਾਲ-ਨਾਲ ਡਰਾਈਵਰ, ਡਾਕਟਰ ਅਤੇ ਇੱਕ ਨਰਸ ਸਵਾਰ...
Advertisement
ਇੱਥੋਂ ਦੇ ਮੋਡਾਸਾ ਕਸਬੇ ਨੇੜੇ ਰਣਸਈਯਦ ਸਰਕਲ ਵਿਖੇ ਇੱਕ ਐਂਬੂਲੈਂਸ ਨੂੰ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ, ਐਂਬੂਲੈਂਸ ਵਿੱਚ ਇੱਕ ਨਵਜੰਮਿਆ ਬੱਚਾ, ਉਸਦੇ ਪਿਤਾ, ਚਾਚਾ ਅਤੇ ਦਾਦੀ ਦੇ ਨਾਲ-ਨਾਲ ਡਰਾਈਵਰ, ਡਾਕਟਰ ਅਤੇ ਇੱਕ ਨਰਸ ਸਵਾਰ ਸਨ।
ਇਸ ਘਟਨਾ ਵਿੱਚ ਬੱਚੇ, ਉਸਦੇ ਪਿਤਾ, ਡਾਕਟਰ ਅਤੇ ਨਰਸ ਦੀ ਮੌਤ ਹੋ ਗਈ, ਜਦੋਂ ਕਿ ਚਾਚਾ, ਦਾਦੀ ਅਤੇ ਡਰਾਈਵਰ ਨੂੰ ਬਚਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦਾ ਮੁੱਖ ਕਾਰਨ ਐਂਬੂਲੈਂਸ ਵਿੱਚ ਮੌਜੂਦ ਆਕਸੀਜਨ ਸਿਲੰਡਰ ਦਾ ਫਟਣਾ ਹੋ ਸਕਦਾ ਹੈ।
Advertisement
ਇਸ ਸਮੇਂ ਹਾਦਸੇ ਵਾਲੀ ਥਾਂ ’ਤੇ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ।
Advertisement
