ਗੁਜਰਾਤ: ਪੰਜ ਅਹੁਦੇਦਾਰਾਂ ਸਣੇ ‘ਆਪ’ ਦੇ 50 ਸਮਰਥਕ ਕਾਂਗਰਸ ’ਚ ਸ਼ਾਮਲ
ਅਹਿਮਦਾਬਾਦ, 5 ਜੁਲਾੲੀ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਪੰਜ ਅਹੁਦੇਦਾਰਾਂ ਸਮੇਤ 50 ਸਮਰਥਕ ਕਾਂਗਰਸ ਵਿੱਚ ਸ਼ਾਮਲ ਹੋ ਗਏ। ੳੁਨ੍ਹਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਕਾਂਗਰਸ ਦੇ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਸ਼ਕਤੀਸਿੰਹ ਗੋਹਿਲ ਨੇ ਸਵਾਗਤ ਕੀਤਾ। ਕਾਂਗਰਸ ਵਿੱਚ ਸ਼ਾਮਲ ਹੋਣ...
Advertisement
ਅਹਿਮਦਾਬਾਦ, 5 ਜੁਲਾੲੀ
ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਪੰਜ ਅਹੁਦੇਦਾਰਾਂ ਸਮੇਤ 50 ਸਮਰਥਕ ਕਾਂਗਰਸ ਵਿੱਚ ਸ਼ਾਮਲ ਹੋ ਗਏ। ੳੁਨ੍ਹਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਕਾਂਗਰਸ ਦੇ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਸ਼ਕਤੀਸਿੰਹ ਗੋਹਿਲ ਨੇ ਸਵਾਗਤ ਕੀਤਾ। ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ‘ਆਪ’ ਦੇ ਪੰਜ ਅਹੁਦੇਦਾਰਾਂ ’ਚ ਪਾਰਟੀ ਦੇ ਸੂਬਾੲੀ ੳੁਪ ਪ੍ਰਧਾਨ ਮਨੋਜ ਗੁਪਤਾਨੀ, ਅਹਿਮਦਾਬਾਦ ਸ਼ਹਿਰ ਦੇ ੳੁਪ ਪ੍ਰਧਾਨ ਰਮੇਸ਼ ਵੋਹਰਾ, ਜਨਰਲ ਸਕੱਤਰ ਐੱਸ.ਕੇ. ਪਾਰਗੀ, ਲੋਕ ਸਭਾ ਇੰਚਾਰਜ ਅਜੈ ਚੌਬੇ ਅਤੇ ਪਾਰਟੀ ਦੀ ਗੁਜਰਾਤ ਇਕਾੲੀ ਦੇ ਬੁਲਾਰੇ ਪਰਾਗ ਪੰਚਾਲ ਸ਼ਾਮਲ ਹਨ। ਕਾਂਗਰਸ ਦੇ ਹੈੱਡਕੁਆਰਟਰ ‘ਰਾਜੀਵ ਭਵਨ’ ਵਿੱਚ ਇੱਕ ਸਮਾਰੋਹ ਦੌਰਾਨ ‘ਆਪ’ ਦੇ ਕਰੀਬ 50 ਵਰਕਰਾਂ ਨੇ ਕਾਂਗਰਸ ਨਾਲ ਹੱਥ ਮਿਲਾਇਆ। ਗੋਹਿਲ ਨੇ ਕਿਹਾ, ‘‘ਅਸੀਂ ਸਰਕਾਰ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਅਤੇ ਲੋਕ ਭਲਾੲੀ ਮੁੱਦਿਆਂ ’ਤੇ ਇੱਕਜੁੱਟ ਹੋ ਕੇ ਲੜਾਂਗੇ।’’ -ਪੀਟੀਆੲੀ
Advertisement
Advertisement