ਜੀਐੱਸਟੀ ਉਗਰਾਹੀ 7.5 ਫ਼ੀਸਦ ਵਧੀ
ਕੁੱਲ ਵਸਤਾਂ ਤੇ ਸੇਵਾ ਕਰ (ਜੀਐੱਸਟੀ) ਦੀ ਉਗਰਾਹੀ ਜੁਲਾਈ ਵਿੱਚ 7.5 ਫ਼ੀਸਦ ਵਧ ਕੇ ਲਗਪਗ 1.96 ਲੱਖ ਕਰੋੜ ਰੁਪਏ ਰਹੀ। ਮੁੱਖ ਘਰੇਲੂ ਮਾਲੀਆ ਵਧਣ ਕਾਰਨ ਜੀਐੱਸਟੀ ਕੁਲੈਕਸ਼ਨ ਵੀ ਵਧੀ ਹੈ। ਪਿਛਲੇ ਸਾਲ ਜੁਲਾਈ ਵਿੱਚ ਕੁੱਲ ਜੀਐੱਸਟੀ ਉਗਰਾਹੀ 1.82...
Advertisement
Advertisement
ਕੁੱਲ ਵਸਤਾਂ ਤੇ ਸੇਵਾ ਕਰ (ਜੀਐੱਸਟੀ) ਦੀ ਉਗਰਾਹੀ ਜੁਲਾਈ ਵਿੱਚ 7.5 ਫ਼ੀਸਦ ਵਧ ਕੇ ਲਗਪਗ 1.96 ਲੱਖ ਕਰੋੜ ਰੁਪਏ ਰਹੀ। ਮੁੱਖ ਘਰੇਲੂ ਮਾਲੀਆ ਵਧਣ ਕਾਰਨ ਜੀਐੱਸਟੀ ਕੁਲੈਕਸ਼ਨ ਵੀ ਵਧੀ ਹੈ। ਪਿਛਲੇ ਸਾਲ ਜੁਲਾਈ ਵਿੱਚ ਕੁੱਲ ਜੀਐੱਸਟੀ ਉਗਰਾਹੀ 1.82 ਲੱਖ ਕਰੋੜ ਰੁਪਏ ਸੀ। ਜੂਨ ਵਿੱਚ ਇਹ 1.84 ਲੱਖ ਕਰੋੜ ਰੁਪਏ ਸੀ। ਕੁੱਲ ਘਰੇਲੂ ਮਾਲੀਆ 6.7 ਫ਼ੀਸਦ ਵਧ ਕੇ 1.43 ਲੱਖ ਕਰੋੜ ਰੁਪਏ ਹੋ ਗਿਆ, ਜਦੋਂਕਿ ਦਰਾਮਦ ਤੋਂ ਟੈਕਸ ਪ੍ਰਾਪਤੀਆਂ 9.5 ਫ਼ੀਸਦ ਵਧ ਕੇ 52,712 ਕਰੋੜ ਰੁਪਏ ਰਹੀਆਂ। ਜੀਐੱਸਟੀ ਰਿਫੰਡ ਸਾਲਾਨਾ ਆਧਾਰ ’ਤੇ 66.8 ਫ਼ੀਸਦ ਵਧ ਕੇ 27,147 ਕਰੋੜ ਰੁਪਏ ਹੋ ਗਿਆ। ਸ਼ੁੱਧ ਜੀਐੱਸਟੀ ਮਾਲੀਆ ਇਸ ਸਾਲ ਜੁਲਾਈ ਵਿੱਚ ਸਾਲਾਨਾ ਆਧਾਰ ’ਤੇ 1.7 ਫ਼ੀਸਦ ਵਧ ਕੇ 1.69 ਲੱਖ ਕਰੋੜ ਰੁਪਏ ਰਿਹਾ।
Advertisement