ਯੂਨਾਨ ਦੇ ਪ੍ਰਧਾਨ ਮੰਤਰੀ ਵੱਲੋਂ ਮੋਦੀ ਨਾਲ ਫੋਨ ’ਤੇ ਗੱਲਬਾਤ
ਮੁਕਤ ਵਪਾਰ ਸਮਝੌਤਾ ਜਲਦੀ ਸਿਰੇ ਚਡ਼੍ਹਾਉਣ ਲਈ ਯੂਨਾਨ ਦੇ ਸਮਰਥਨ ਤੋਂ ਜਾਣੂ ਕਰਵਾਇਆ; ਦੋਵਾਂ ਨੇ ਦੁਵੱਲੇ ਸਬੰਧਾ ’ਤੇ ਚਰਚਾ ਕੀਤੀ
Advertisement
ਯੂਨਾਨ ਦੇ ਪ੍ਰਧਾਨ ਮੰਤਰੀ ਕਾਈਰਾਕੋਸ ਮਿਤਸੋਤਾਕਿਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਦੁਵੱਲਾ ਲਾਭਕਾਰੀ ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ (ਐੱਫ ਟੀ ਏ) ਜਲਦੀ ਪੂਰਾ ਕਰਨ ਲਈ ਯੂਨਾਨ ਦੇ ਸਮਰਥਨ ਤੋਂ ਜਾਣੂ ਕਰਵਾਇਆ। ਦੋਵਾਂ ਪ੍ਰਧਾਨ ਮੰਤਰੀਆਂ ਦਰਮਿਆਨ ਫੋਨ ’ਤੇ ਗੱਲਬਾਤ ਦੌਰਾਨ ਇਹ ਮੁੱਦਾ ਉਠਿਆ। ਇਹ ਫੋਨ ਯੂਨਾਨੀ ਆਗੂ ਵੱਲੋਂ ਕੀਤਾ ਗਿਆ ਸੀ।
ਮੋਦੀ ਅਤੇ ਮਿਤਸੋਤਾਕਿਸ ਨੇ ਭਾਰਤ ਅਤੇ ਯੂਨਾਨ ਵਿਚਾਲੇ ਦੁਵੱਲੇ ਸਬੰਧਾਂ ਖਾਸਕਰ ਵਪਾਰ, ਨਿਵੇਸ਼ ਅਤੇ ਰੱਖਿਆ ਖੇਤਰਾਂ ’ਚ ਸਬੰਧਾਂ ਦੀ ਨਜ਼ਰਸਾਨੀ ਵੀ ਕੀਤੀ।
Advertisement
ਭਾਰਤ ਵੱਲੋਂ ਜਾਰੀ ਬਿਆਨ ਮੁਤਾਬਕ, ‘ਦੋਵਾਂ ਆਗੂਆਂ ਨੇ ਵਪਾਰ, ਨਿਵੇਸ਼, ਤਕਨੀਕ, ਜਹਾਜ਼ਰਾਨੀ, ਰੱਖਿਆ, ਸੁਰੱਖਿਆ, ਸੰਪਰਕ ਅਤੇ ਲੋਕਾਂ ਵਿਚਾਲੇ ਰਿਸ਼ਤਿਆਂ ਵਰਗੇ ਖੇਤਰਾਂ ’ਚ ਦੁਵੱਲੇ ਸਬੰਧਾਂ ਦੀ ਪ੍ਰਗਤੀ ਦਾ ਸਵਾਗਤ ਕੀਤਾ ਅਤੇ ਭਾਰਤ-ਯੂਨਾਨ ਰਣਨੀਤਕ ਭਾੲਵਾਲੀ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਬਿਆਨ ’ਚ ਕਿਹਾ ਕਿ ਮਿਤਸੋਤਾਕਿਸ ਨੇ ਬਰਾਬਰ ਲਾਭਕਾਰੀ ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ ਜਲਦੀ ਪੂਰਾ ਕਰਨ ਤੇ 2026 ਵਿੱਚ ਭਾਰਤ ਵੱਲੋਂ ਕਰਵਾਏ ਜਾਣ ਵਾਲੇ ਏ ਆਈ ਇੰਪੈਕਟ ਸਿਖਰ ਸੰਮੇਲਨ ਦੀ ਕਾਮਯਾਬੀ ਲਈ ਯੂਨਾਨ ਦੇ ਸਮਰਥਨ ਤੋਂ ਜਾਣੂ ਕਰਵਾਇਆ। ਦੱਸਣਯੋਗ ਹੈ ਕਿ
ਭਾਰਤ ਅਤੇ ਯੂਰਪੀਅਨ ਯੂਨੀਅਨ (ਈ ਯੂ) ਵਿਚਾਲੇ ਮੁਕਤ ਵਪਾਰ ਸਮਝੌਤੇ ਲਈ 13ਵੇਂ ਗੇੜ ਦੀ ਗੱਲਬਾਤ ਪਿਛਲੇ ਹਫ਼ਤੇ ਨਵੀਂ ਦਿੱਲੀ ਵਿੱਚ ਹੋਈ ਸੀ।
Advertisement