ਗੋਇਲ ਵੱਲੋਂ ਅਮਰੀਕੀ ਵਿਚਾਰਾਂ ਦਾ ਸਵਾਗਤ
ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਜੇ ਨਵੀਂ ਦਿੱਲੀ ਦੀਆਂ ਪੇਸ਼ਕਸ਼ਾਂ ਤੋਂ ਵਾਸ਼ਿੰਗਟਨ ਖੁਸ਼ ਹੈ ਤਾਂ ਅਮਰੀਕਾ ਨੂੰ ਭਾਰਤ ਨਾਲ ਮੁਕਤ ਵਪਾਰ ਸਮਝੌਤਾ ਕਰਨਾ ਚਾਹੀਦਾ ਹੈ। ਸ੍ਰੀ ਗੋਇਲ ਨੇ ਭਾਰਤ ਦੀ ਤਜਵੀਜ਼ ’ਤੇ ਟਰੰਪ ਪ੍ਰਸ਼ਾਸਨ ਦੇ...
Advertisement
ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਜੇ ਨਵੀਂ ਦਿੱਲੀ ਦੀਆਂ ਪੇਸ਼ਕਸ਼ਾਂ ਤੋਂ ਵਾਸ਼ਿੰਗਟਨ ਖੁਸ਼ ਹੈ ਤਾਂ ਅਮਰੀਕਾ ਨੂੰ ਭਾਰਤ ਨਾਲ ਮੁਕਤ ਵਪਾਰ ਸਮਝੌਤਾ ਕਰਨਾ ਚਾਹੀਦਾ ਹੈ।
ਸ੍ਰੀ ਗੋਇਲ ਨੇ ਭਾਰਤ ਦੀ ਤਜਵੀਜ਼ ’ਤੇ ਟਰੰਪ ਪ੍ਰਸ਼ਾਸਨ ਦੇ ਵਿਚਾਰਾਂ ਦਾ ਸਵਾਗਤ ਕੀਤਾ ਪਰ ਦੋਵਾਂ ਦੇਸ਼ਾਂ ਵਿਚਾਲੇ ਲੰਮੇ ਤੋਂ ਉਡੀਕੇ ਜਾ ਰਹੇ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਕਰਨ ਦੀ ਕੋਈ ਸਮਾਂ ਸੀਮਾ ਨਹੀਂ ਦੱਸੀ। ਮੰਤਰੀ ਵਾਸ਼ਿੰਗਟਨ ’ਚ ਅਮਰੀਕੀ ਵਪਾਰ ਨੁਮਾਇੰਦੇ ਜੈਮੀਸਨ ਗਰੀਰ ਦੀ ਉਸ ਟਿੱਪਣੀ ’ਤੇ ਪ੍ਰਤੀਕਿਰਿਆ ਦੇ ਰਹੇ ਹਨ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੂੰ ਭਾਰਤ ਤੋਂ ਹੁਣ ਤੱਕ ਦੀ ‘ਸਭ ਤੋਂ ਚੰਗੀ’ ਤਜਵੀਜ਼ ਮਿਲੀ ਹੈ। ਗੋਇਲ ਨੇ ਕਿਹਾ, ‘‘ਉਨ੍ਹਾਂ ਦੀ ਖੁਸ਼ੀ ਦਾ ਬਹੁਤ ਸਵਾਗਤ ਹੈ ਅਤੇ ਮੇਰਾ ਮੰਨਣਾ ਹੈ ਕਿ ਜੇ ਉਹ ਬਹੁਤ ਖੁਸ਼ ਹਨ ਤਾਂ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਇਸ ’ਤੇ ਦਸਤਖ਼ਤ ਕਰ ਦੇਣੇ ਚਾਹੀਦੇ ਹਨ।’’ ਉਨ੍ਹਾਂ ਅਮਰੀਕਾ ਨੂੰ ਭਾਰਤ ਵੱਲੋਂ ਕੀਤੀ ਗਈ ਪੇਸ਼ਕਸ਼ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ।
Advertisement
Advertisement
