ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਕਸਤ ਭਾਰਤ ਦੇ ਨਿਰਮਾਣ ਲਈ ਗਾਂਧੀ ਤੇ ਸ਼ਾਸਤਰੀ ਦੇ ਰਾਹ ’ਤੇ ਚੱਲੇਗੀ ਸਰਕਾਰ: ਮੋਦੀ

ਪ੍ਰਧਾਨ ਮੰਤਰੀ ਤੇ ਹੋਰਨਾਂ ਨੇ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਨੂੰ ਜਨਮ ਵਰ੍ਹੇਗੰਢ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ
ਗਾਂਧੀ ਜੈਅੰਤੀ ਮੌਕੇ ਰਾਜਘਾਟ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਮੁਕੇਸ਼ ਅਗਰਵਾਲ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਕਸਤ ਭਾਰਤ ਦੇ ਨਿਰਮਾਣ ਲਈ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲੇਗੀ। ਉਨ੍ਹਾਂ ਨੇ ਐਕਸ ’ਤੇ ਕਿਹਾ, ‘‘ਗਾਂਧੀ ਜੈਯੰਤੀ ਬਾਪੂ ਦੇ ਅਸਾਧਾਰਨ ਜੀਵਨ ਨੂੰ ਸ਼ਰਧਾਂਜਲੀ ਭੇਟ ਕਰਨ ਬਾਰੇ ਹੈ, ਜਿਨ੍ਹਾਂ ਦੇ ਆਦਰਸ਼ਾਂ ਨੇ ਮਨੁੱਖੀ ਇਤਿਹਾਸ ਦੇ ਰਾਹ ਨੂੰ ਬਦਲ ਦਿੱਤਾ। ਉਨ੍ਹਾਂ ਨੇ ਦਿਖਾਇਆ ਕਿ ਕਿਵੇਂ ਹਿੰਮਤ ਅਤੇ ਸਾਦਗੀ ਮਹਾਨ ਤਬਦੀਲੀ ਦੇ ਸਾਧਨ ਬਣ ਸਕਦੇ ਹਨ।’’

ਸ੍ਰੀ ਮੋਦੀ ਨੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਅਸਾਧਾਰਨ ਰਾਜਨੇਤਾ ਵਜੋਂ ਸ਼ਲਾਘਾ ਕੀਤੀ, ਜਿਨ੍ਹਾਂ ਦੀ ਇਮਾਨਦਾਰੀ, ਨਿਮਰਤਾ ਅਤੇ ਦ੍ਰਿੜਤਾ ਨੇ ਭਾਰਤ ਨੂੰ ਮਜ਼ਬੂਤ ​​ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ, ‘‘ਉਹ ਮਿਸਾਲੀ ਲੀਡਰਸ਼ਿਪ, ਤਾਕਤ ਅਤੇ ਫ਼ੈਸਲਾਕੁਨ ਕਾਰਵਾਈ ਦਾ ਪ੍ਰਤੀਕ ਸਨ। ‘ਜੈ ਜਵਾਨ ਜੈ ਕਿਸਾਨ’ ਦੇ ਉਨ੍ਹਾਂ ਦੇ ਸਪੱਸ਼ਟ ਨਾਅਰੇ ਨੇ ਸਾਡੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਈ। ਉਹ ਸਾਨੂੰ ਮਜ਼ਬੂਤ ​​ਅਤੇ ਸਵੈ-ਨਿਰਭਰ ਭਾਰਤ ਬਣਾਉਣ ਦੇ ਯਤਨਾਂ ਵਿੱਚ ਪ੍ਰੇਰਿਤ ਕਰਦੇ ਰਹਿਣਗੇ।’’ ਇਸੇ ਦੌਰਾਨ ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਇੱਥੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਤੇ ਵਿਜੈ ਘਾਟ ’ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਸੋਨੀਆ ਗਾਂਧੀ ਨੇ ਕਿਹਾ, ‘‘ਮਹਾਤਮਾ ਗਾਂਧੀ ਨੇ ਸਚਾਈ, ਸ਼ਾਂਤੀ ਤੇ ਅਹਿੰਸਾ ਦਾ ਰਾਹ ਦਿਖਾਇਆ ਜਦਕਿ ਸ਼ਾਸਤਰੀ ਦੇ ਦ੍ਰਿੜ੍ਹ ਇਰਾਦਿਆਂ ਨੇ ਭਾਰਤ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਈ।’’

Advertisement

ਭਾਰਤੀ ਮਿਸ਼ਨਾਂ ਨੇ ਵਿਸ਼ਵ ਭਰ ’ਚ ਗਾਂਧੀ ਜੈਅੰਤੀ ਮਨਾਈ

ਮਾਸਕੋ/ਪੇਈਚਿੰਗ: ਰੂਸ, ਚੀਨ ਤੇ ਪਾਕਿਸਤਾਨ ਸਣੇ ਕਈ ਹੋਰ ਮੁਲਕਾਂ ’ਚ ਭਾਰਤੀ ਮਿਸ਼ਨਾਂ ਨੇ ਮਹਾਤਮਾ ਗਾਂਂਧੀ ਦੀ 156ਵੀਂ ਜਨਮ ਵਰ੍ਹੇਗੰਢ ਮਨਾਈ ਤੇ ਉਨ੍ਹਾਂ ਵੱਲੋਂ ਦਿੱਤੇ ਸ਼ਾਂਤੀ ਤੇ ਅਹਿੰਸਾ ਦੇ ਸੁਨੇਹੇ ਨੂੰ ਯਾਦ ਕੀਤਾ। ਮਾਸਕੋ ਦੇ ਰਮੈਂਕੀ ਰੇਯੋਨ ਪਾਰਕ ’ਚ ਕੱਪੜਾ ਤੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਪਬਿਤਰ ਮਾਰਗਰੀਟਾ ਨੇ ਗਾਂਧੀ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਪੇਈਚਿੰਗ ਦੇ ਜਿੰਨਤਾਈ ਆਰਟ ਮਿਊਜ਼ੀਅਮ ’ਚ ਭਾਰਤੀ ਅੰਬੈਸੀ ਨੇ ਗਾਂਧੀ ਜੈਅੰਤੀ ਨੂੰ ਕੌਮਾਂਤਰੀ ਅਹਿੰਸਾ ਦਿਵਸ ਵਜੋਂ ਮਨਾਇਆ। ਪਾਕਿਸਤਾਨ ਦੇ ਇਸਲਾਮਾਬਾਦ ਅਤੇ ਸ੍ਰੀਲੰਕਾ ਦੇ ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨਾਂ ਦੇ ਮੈਂਬਰਾਂ ਨੇ ਬੂਟੇ ਲਾ ਕੇ ਗਾਂਧੀ ਜੈਅੰਤੀ ਮਨਾਈ। ਨੇਪਾਲ, ਦੱਖਣੀ ਕੋਰੀਆ, ਜਪਾਨ, ਫਿਲਪੀਨਜ਼, ਤੁਰਕੀ, ਫਰਾਂਸ, ਸਾਊਦੀ ਅਰਬ ਤੇ ਮੰਗੋਲੀਆ ’ਚ ਗਾਂਧੀ ਜੈਅੰਤੀ ਮੌਕੇ ਸਮਾਗਮ ਹੋਏ।

Advertisement
Show comments