ਆਰਥਿਕਤਾ ਦੀਆਂ ਗੁੰਝਲਾਂ ਵੱਲ ਧਿਆਨ ਦੇਵੇ ਸਰਕਾਰ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਜੀਐੱਸਟੀ ਦੇ ‘ਨਿਰਾਸ਼ਾਜਨਕ’ ਅੰਕੜਿਆਂ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਸਰਕਾਰ ਨੂੰ ਪੌਪਕਾਰਨ ’ਤੇ ਟੈਕਸ ਲਾਉਣ ਦੀ ਥਾਂ ਅਰਥਿਕਤਾ ਦੀਆਂ ਗੁੰਝਲਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਜੀਐੱਸਟੀ ਦੇ ਤਾਜ਼ਾ ਅੰਕੜਿਆਂ ’ਤੇ ਬਿਆਨ ਦਿੰਦਿਆਂ ਕਾਂਗਰਸ ਦੇ...
Advertisement
ਨਵੀਂ ਦਿੱਲੀ:
ਕਾਂਗਰਸ ਨੇ ਅੱਜ ਜੀਐੱਸਟੀ ਦੇ ‘ਨਿਰਾਸ਼ਾਜਨਕ’ ਅੰਕੜਿਆਂ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਸਰਕਾਰ ਨੂੰ ਪੌਪਕਾਰਨ ’ਤੇ ਟੈਕਸ ਲਾਉਣ ਦੀ ਥਾਂ ਅਰਥਿਕਤਾ ਦੀਆਂ ਗੁੰਝਲਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਜੀਐੱਸਟੀ ਦੇ ਤਾਜ਼ਾ ਅੰਕੜਿਆਂ ’ਤੇ ਬਿਆਨ ਦਿੰਦਿਆਂ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ ਸੰਪਰਕ) ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਭਾਰਤ ‘ਘੱਟ ਖਪਤ, ਘੱਟ ਨਿਵੇਸ਼, ਘੱਟ ਵਿਕਾਸ ਤੇ ਘੱਟ ਮਜ਼ਦੂਰੀ ਦੇ ਖਤਰਨਾਕ ਚੱਕਰ’ ’ਚ ਫਸ ਗਿਆ ਹੈ। ਉਨ੍ਹਾਂ ਕਿਹਾ ਕਿ ਆਰਥਿਕ ਮੋਰਚੇ ’ਤੇ ਵਿਕਾਸ ’ਚ ਮੰਦੀ ਤੋਂ ਲੈ ਕੇ ਖਰਾਬ ਜੀਐੱਸਟੀ ਮਾਲੀਆ ਜੁਟਾਉਣ ਤੱਕ ਨਿਰਾਸ਼ਾ ਭਰੀਆਂ ਖ਼ਬਰਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਮੰਗ ਕਰਦੀ ਹੈ ਕਿ ਸਰਕਾਰੀ ਤੰਤਰ ਆਪਣਾ ਧਿਆਨ ਪੌਪਕਾਰਨ ’ਤੇ ਟੈਕਸ ਲਾਉਣ ਤੋਂ ਹਟਾ ਕੇ ਅਰਥਿਕਤਾ ਦੀਆਂ ਗੁੰਝਲਾਂ ਨਾਲ ਨਜਿੱਠਣ ’ਤੇ ਕੇਂਦਰਿਤ ਕਰੇ। -ਪੀਟੀਆਈ
Advertisement
Advertisement