ਸਰਕਾਰ ਨੂੰ ਕਿਸਾਨਾਂ ਦਾ ਸਮਰਥਨ ਕਰਨ ਦੀ ਲੋੜ: ਗਡਕਰੀ
ਕੇਂਦਰੀ ਮੰਤਰੀ ਨੇ ਕਿਹਾ, ‘‘ਅਸੀਂ ਦਿਹਾਤੀ ਤੇ ਆਦਿਵਾਸੀ ਭਾਰਤ ਵਿੱਚ ਗਰੀਬੀ ਤੇ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ ਕਿਉਂਕਿ ਆਲਮੀ ਅਰਥਚਾਰੇ ਵਿੱਚ ਕਿਸਾਨਾਂ ਨੂੰ ਵਧੀਆ ਭਾਅ ਨਹੀਂ ਮਿਲੇ ਰਹੇ।’’ ਗਡਕਰੀ ਮੁਤਾਬਕ ਭਾਰਤ ਦੀ 65 ਫ਼ੀਸਦ ਤੋਂ ਵੱਧ ਆਬਾਦੀ ਖੇਤੀ ਕੰਮਾਂ ’ਚ ਲੱਗੀ ਹੋਈ ਹੈ ਪਰ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ’ਚ ਇਸ ਦਾ ਯੋਗਦਾਨ ਸਿਰਫ 14 ਫ਼ੀਸਦ ਹੈ। ਉਨ੍ਹਾਂ ਆਖਿਆ, ‘‘ਅਜਿਹੀ ਸਥਿਤੀ ’ਚ ਸਾਡੀ ਦਿਹਾਤੀ ਖੇਤੀ ਤੇ ਆਦਿਵਾਸੀ ਅਰਥਵਿਵਸਥਾ ਬਚਾਈ ਰੱਖਣ ਲਈ ਸਾਨੂੰ ਖੇਤੀ ਦਾ ਸਮਰਥਨ ਕਰਨ ਦੀ ਲੋੜ ਹੈ, ਜੋ ਖਪਤਕਾਰਾਂ, ਦੇਸ਼ ਅਤੇ ਤੁਹਾਡੇ ਲਈ ਬਹੁਤ ਅਹਿਮ ਹੈ।’’
ਆਵਾਜਾਈ ਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਜਦੋਂ ਸਰਕਾਰ ਨੇ ਮੱਕੀ ਤੋਂ ਬਾਇਓ-ਈਥਾਨੌਲ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ ਤਾਂ ਮੱਕੀ ਦਾ ਭਾਅ 1,200 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 2,800 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਗਡਕਰੀ ਨੇ ਕਿਹਾ, ‘‘ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਵਾਜਬ ਮੁੱਲ ਨਾਲ ਮਿਲਣ ਕਾਰਨ ਕਈ ਵਿੱਤੀ ਸਮੱਸਿਆਵਾਂ ਦੇ ਸਾਹਮਣਾ ਕਰਨਾ ਪੈ ਰਿਹਾ ਹੈ।’’ ਮੱਕੀ ਤੋਂ ਈਥਾਨੌਲ ਦੇ ਉਤਪਾਦਨ ਕਰਕੇ ਕਿਸਾਨਾਂ ਨੂੰ 45,000 ਕਰੋੜ ਰੁਪਏ ਵੱਧ ਕਮਾਏ ਹਨ। ਉਨ੍ਹਾਂ ਕਿਹਾ, ‘‘ਇਸੇ ਤਰ੍ਹਾਂ ਊਰਜਾ ਤੇ ਬਿਜਲੀ ਸੈਕਟਰ ਵੱਲ ਖੇਤੀ ਵਿਭਿੰਨਤਾ ਸਾਡੇ ਦੇਸ਼ ਦੀ ਲੋੜ ਹੈ। ਭਾਰਤ ਵਿੱਚ ਬਦਲਵੇਂ ਈਂਧਣ ਅਤੇ ਜੈਵ-ਈਂਧਣ ਦਾ ਭਵਿੱਖ ਰੌਸ਼ਨ ਹੈ।’’ -ਪੀਟੀਆਈ