ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਕਾਰ ਨੇ 2025-26 ਸਾਉਣੀ ਸੀਜ਼ਨ ਲਈ ਝੋਨੇ ਦੀ ਐੱਮਐੱਸਪੀ 3 ਫੀਸਦ ਵਧਾਈ

ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵੱਲੋਂ ਦਾਲਾਂ ਦੀ ਐੱਮਐੱਸਪੀ ’ਚ ਵੀ ਵਾਧਾ
Advertisement

ਨਵੀਂ ਦਿੱਲੀ, 28 ਮਈ

ਸਰਕਾਰ ਨੇ ਮੌਜੂਦਾ ਸਾਉਣੀ ਸੀਜ਼ਨ ਲਈ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (MSP) ਬੁੱਧਵਾਰ ਨੂੰ 3 ਫੀਸਦ ਵਧਾ ਕੇ 2,369 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਵਿਚ ਇਸ ਬਾਰੇ ਫੈਸਲਾ ਲਿਆ ਗਿਆ। ਆਮ ਤੇ ਏ ਗਰੇਡ ਦੀਆਂ ਕਿਸਮਾਂ ਲਈ ਸਮਰਥਨ ਮੁੱਲ 2025-26 ਫਸਲੀ ਸਾਲ (ਜੁਲਾਈ-ਜੂਨ) ਦੇ ਅਗਾਮੀ ਸਾਉਣੀ ਸੀਜ਼ਨ ਲਈ 69 ਰੁਪਏ ਵਧਾ ਕੇ ਕ੍ਰਮਵਾਰ 2369 ਤੇ 2389 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਦਾਲਾਂ ਦੀ ਗੱਲ ਕਰੀਏ ਤਾਂ 2025-26 ਦੇ ਸਾਉਣੀ ਸੀਜ਼ਨ ਲਈ ਤੂਰ ਦਾ ਐੈੱਮਐੱਸਪੀ ਮੁੱਲ 450 ਰੁਪਏ ਤੋਂ ਵਧਾ ਕੇ 8,000 ਰੁਪਏ ਪ੍ਰਤੀ ਕੁਇੰਟਲ, ਉੜਦ(ਮਾਂਹ ਦੀ ਦਾਲ) ਦਾ 400 ਰੁਪਏ ਵਧਾ ਕੇ 7,800 ਰੁਪਏ ਪ੍ਰਤੀ ਕੁਇੰਟਲ ਤੇ ਮੂੰਗ ਦਾ 86 ਰੁਪਏ ਵਧਾ ਕੇ 8,768 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ 2025-26 ਲਈ ਸਾਉਣੀ ਫਸਲਾਂ ਲਈ ਐੱਮਐੱਸਪੀ ਵਧਾ ਦਿੱਤੀ ਹੈ ਤਾਂ ਕਿ ਕਿਸਾਨਾਂ ਲਈ ਉਨ੍ਹਾਂ ਦੀ ਜਿਣਸ ਵਾਸਤੇ ਵਾਜਬ ਮੁੱਲ ਨਿਰਧਾਰਿਤ ਕੀਤਾ ਜਾ ਸਕੇ। ਰਾਮਤਿਲ, ਰਾਗੀ, ਕਪਾਹ ਤੇ ਸੇਸਮ (ਤਿਲ) ਲਈ ਐੱਮਐੱਸਪੀ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਵਾਧੇ ਦੀ ਸਿਫਾਰਸ਼ ਕੀਤੀ ਗਈ ਹੈ। ਸਾਉਣੀ ਫਸਲਾਂ ਦੇ 2025-26 ਲਈ ਐੱਮਐੱਸਪੀ ਵਿਚ ਵਾਧਾ ਕੇਂਦਰੀ ਬਜਟ 2018-19 ਮੁਤਾਬਕ ਹੈ, ਜਿਸ ਵਿਚ ਐੱਮਐੱਸਪੀ ਨੂੰ ਉਤਪਾਦਨ ਲਾਗਤ ਦੇ ਘੱਟੋ ਘੱਟ ਡੇਢ ਗੁਣਾ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। -ਪੀਟੀਆਈ

Advertisement

Advertisement