ਭਾਰਤ ’ਚ ਅਮਰੀਕੀ ਸਫ਼ੀਰ ਵਜੋਂ ਗੋਰ ਦੇ ਨਾਮ ’ਤੇ ਲੱਗੀ ਮੋਹਰ
ਅਮਰੀਕੀ ਸੈਨੇਟ ਨੇ ਭਾਰਤ ’ਚ ਅਗਲੇ ਸਫ਼ੀਰ ਲਈ ਸਰਜੀਓ ਗੋਰ (38) ਦੇ ਨਾਮ ’ਤੇ ਮੋਹਰ ਲਗਾ ਦਿੱਤੀ ਹੈ। ਮੌਜੂਦਾ ਅਮਰੀਕੀ ਸਰਕਾਰ ਦੀ ਤਾਲਾਬੰਦੀ ਦੇ ਬਾਵਜੂਦ ਸੈਨੇਟ ਨੇ ਗੋਰ ਦੇ ਨਾਮ ਦੀ ਪੁਸ਼ਟੀ ਕੀਤੀ। ਉਸ ਦੇ ਹੱਕ ’ਚ 51 ਅਤੇ ਵਿਰੋਧ...
Advertisement
ਅਮਰੀਕੀ ਸੈਨੇਟ ਨੇ ਭਾਰਤ ’ਚ ਅਗਲੇ ਸਫ਼ੀਰ ਲਈ ਸਰਜੀਓ ਗੋਰ (38) ਦੇ ਨਾਮ ’ਤੇ ਮੋਹਰ ਲਗਾ ਦਿੱਤੀ ਹੈ। ਮੌਜੂਦਾ ਅਮਰੀਕੀ ਸਰਕਾਰ ਦੀ ਤਾਲਾਬੰਦੀ ਦੇ ਬਾਵਜੂਦ ਸੈਨੇਟ ਨੇ ਗੋਰ ਦੇ ਨਾਮ ਦੀ ਪੁਸ਼ਟੀ ਕੀਤੀ। ਉਸ ਦੇ ਹੱਕ ’ਚ 51 ਅਤੇ ਵਿਰੋਧ ’ਚ 47 ਵੋਟ ਪਏ। ਇਸ ਦੇ ਨਾਲ ਸੈਨੇਟ ਨੇ 106 ਹੋਰ ਨਾਮਜ਼ਦਗੀਆਂ ’ਤੇ ਵੀ ਮੋਹਰ ਲਗਾਈ ਹੈ। ਇਨ੍ਹਾਂ ’ਚ ਅੰਜਨੀ ਸਿਨਹਾ ਦਾ ਨਾਮ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਸਿੰਗਾਪੁਰ ਦਾ ਸਫ਼ੀਰ ਲਗਾਇਆ ਗਿਆ ਹੈ। ਹੋਰ ਨਾਮਜ਼ਦਗੀਆਂ ’ਚ ਕੈਲੀਫੋਰਨੀਆ ਦੇ ਪੌਲ ਕਪੂਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਦੱਖਣ ਏਸ਼ਿਆਈ ਮਾਮਲਿਆਂ ਬਾਰੇ ਵਿਦੇਸ਼ ਵਿਭਾਗ ਦੇ ਸਹਾਇਕ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਟਰੰਪ ਨੇ ਗੋਰ ਨੂੰ ਅਗਸਤ ’ਚ ਭਾਰਤ ਦੇ ਅਗਲੇ ਸਫ਼ੀਰ ਅਤੇ ਦੱਖਣ ਤੇ ਮੱਧ ਏਸ਼ਿਆਈ ਮਾਮਲਿਆਂ ਦੇ ਵਿਸ਼ੇਸ਼ ਸਫ਼ੀਰ ਵਜੋਂ ਨਾਮਜ਼ਦ ਕੀਤਾ ਸੀ।
Advertisement
Advertisement