ਸੋਨਾ ਤਸਕਰੀ ਮਾਮਲਾ: ਕੰਨੜ ਅਦਾਕਾਰਾ ਰਾਨਿਆ ਰਾਓ ਨੂੰ 102 ਕਰੋੜ ਦਾ ਜੁਰਮਾਨਾ
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਕੰਨੜ ਫ਼ਿਲਮ ਅਦਾਕਾਰਾ ਰਾਨਿਆ ਰਾਓ Ranya Rao ਨੂੰ 102 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਡੀਆਰਆਈ ਸੂਤਰਾਂ ਨੇ ਦੱਸਿਆ ਕਿ ਉਸ ਦੇ ਨਾਲ ਤਿੰਨ ਹੋਰਾਂ ਨੂੰ ਵੀ 50...
Advertisement
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਕੰਨੜ ਫ਼ਿਲਮ ਅਦਾਕਾਰਾ ਰਾਨਿਆ ਰਾਓ Ranya Rao ਨੂੰ 102 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ।
ਡੀਆਰਆਈ ਸੂਤਰਾਂ ਨੇ ਦੱਸਿਆ ਕਿ ਉਸ ਦੇ ਨਾਲ ਤਿੰਨ ਹੋਰਾਂ ਨੂੰ ਵੀ 50 ਕਰੋੜ ਰੁਪਏ ਤੋਂ ਵੱਧ ਦਾ ਭਾਰੀ ਜੁਰਮਾਨਾ ਲਾਇਆ ਗਿਆ ਹੈ।
Directorate of Revenue Intelligence ਅਧਿਕਾਰੀਆਂ ਨੇ ਅੱਜ ਬੰਗਲੂਰੂ ਸੈਂਟਰਲ ਜੇਲ੍ਹ ਵਿੱਚ ਬੰਦ ਅਦਾਕਾਰਾ ਅਤੇ ਹੋਰ ਮੁਲਜ਼ਮਾਂ ਨੂੰ 2,500 ਪੰਨਿਆਂ ਦਾ ਜੁਰਮਾਨਾ ਨੋਟਿਸ ਦਿੱਤਾ। ਅਦਾਕਾਰਾ ਨੂੰ 3 ਮਾਰਚ ਨੂੰ ਦੁਬਈ ਤੋਂ ਪਰਤਣ ’ਤੇ ਬੰਗਲੂਰੂ ਦੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ਤੋਂ 14.8 ਕਿਲੋਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਰਾਨਿਆ ਰਾਓ Director General of Police rank officer K Ramachandra Rao ਦੀ ਮਤਰੇਈ ਧੀ ਹੈ।
Advertisement