ਸੋਨੇ ਦੀਆਂ ਕੀਮਤਾਂ ਵਿੱਚ 1150 ਰੁਪਏ ਦਾ ਨਿਘਾਰ
ਚਾਂਦੀ ਦਾ ਭਾਅ ਇਕ ਹਜ਼ਾਰ ਰੁਪਏ ਟੁੱਟਿਆ
Advertisement
ਨਵੀਂ ਦਿੱਲੀ:
ਆਲਮੀ ਬਾਜ਼ਾਰਾਂ ਵਿੱਚ ਸੁਸਤੀ ਦੇ ਰੁਖ਼ ਵਿਚਾਲੇ ਅੱਜ ਕੌਮੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 1150 ਰੁਪਏ ਟੁੱਟ ਕੇ 88,200 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। 99.5 ਫੀਸਦ ਸ਼ੁੱਧਤਾ ਵਾਲੇ ਸੋਨੇ ਦਾ ਭਾਅ 1150 ਰੁਪਏ ਟੁੱਟ ਕੇ 87,800 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਇਸ ਦਾ ਭਾਅ 88,950 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ 1000 ਰੁਪਏ ਦੇ ਨਿਘਾਰ ਨਾਲ 98,500 ਰੁਪਏ ਪ੍ਰਤੀ ਕਿੱਲੋ ਰਹਿ ਗਈ, ਜਦਕਿ ਇਸ ਦਾ ਪਿਛਲਾ ਬੰਦ ਭਾਅ 99,500 ਰੁਪਏ ਪ੍ਰਤੀ ਕਿੱਲੋ ਸੀ। ਬੁੱਧਵਾਰ ਨੂੰ ‘ਮਹਾਂਸ਼ਿਵਰਾਤਰੀ’ ਮੌਕੇ ਸਰਾਫਾ ਬਾਜ਼ਾਰ ਬੰਦ ਸਨ। ਵਿਦੇਸ਼ੀ ਬਾਜ਼ਾਰਾਂ ਵਿੱਚ ਅਪਰੈਲ ਡਿਲਿਵਰੀ ਲਈ ਕਾਮੈਕਸ ਸੋਨਾ 23.10 ਡਾਲਰ ਪ੍ਰਤੀ ਔਂਸ ਡਿੱਗ ਕੇ 2,907.50 ਡਾਲਰ ਪ੍ਰਤੀ ਔਂਸ ਰਹਿ ਗਿਆ ਹੈ। ਇਸੇ ਤਰ੍ਹਾਂ ਏਸ਼ਿਆਈ ਬਾਜ਼ਾਰ ’ਚ ਚਾਂਦੀ ਵੀ 0.34 ਫੀਸਦ ਦੀ ਗਿਰਾਵਟ ਨਾਲ 32.47 ਡਾਲਰ ਪ੍ਰਤੀ ਔਂਸ ’ਤੇ ਬੰਦ ਹੋਈ। -ਪੀਟੀਆਈ
Advertisement
Advertisement