ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Gold Price: ਸੋਨੇ ਦੀ ਕੀਮਤ ਮੁੜ ਉੱਚ ਪੱਧਰ ’ਤੇ ਪਹੁੰਚੀ

ਮੁੰਬਈ, 5 ਫਰਵਰੀ ਸੋਨੇ ਦੀਆਂ ਕੀਮਤਾਂ ਦਿਨੋਂ ਦਿਨ ਵਧ ਰਹੀਆਂ ਹਨ, ਪਰ ਇਸਦੀ ਵਿਕਰੀ ਘਟਣ ਦਾ ਨਾਮ ਨਹੀਂ ਲੈ ਰਹੀ। ਪਰ ਭਾਰਤੀਆਂ ਦੀ ਸਭ ਤੋਂ ਪਸੰਦੀਦਾ ਧਾਤੂ ਸੋਨੇ ਦੀ ਖਰੀਦਾ ਕਰਨਾ ਹੁਣ ਹਰ ਆਮ ਦੇ ਵੱਸ ਦੀ ਗੱਲ ਨਹੀਂ ਰਹੀ।...
Advertisement

ਮੁੰਬਈ, 5 ਫਰਵਰੀ

ਸੋਨੇ ਦੀਆਂ ਕੀਮਤਾਂ ਦਿਨੋਂ ਦਿਨ ਵਧ ਰਹੀਆਂ ਹਨ, ਪਰ ਇਸਦੀ ਵਿਕਰੀ ਘਟਣ ਦਾ ਨਾਮ ਨਹੀਂ ਲੈ ਰਹੀ। ਪਰ ਭਾਰਤੀਆਂ ਦੀ ਸਭ ਤੋਂ ਪਸੰਦੀਦਾ ਧਾਤੂ ਸੋਨੇ ਦੀ ਖਰੀਦਾ ਕਰਨਾ ਹੁਣ ਹਰ ਆਮ ਦੇ ਵੱਸ ਦੀ ਗੱਲ ਨਹੀਂ ਰਹੀ। ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਸੋਨੇ ਦੀ ਕੀਮਤ 4 ਫਰਵਰੀ ਨੂੰ 1,322 ਰੁਪਏ ਦੇ ਵਾਧੇ ਨਾਲ ਬੁੱਧਵਾਰ ਨੂੰ 8,432 ਰੁਪਏ ਪ੍ਰਤੀ ਗ੍ਰਾਮ ਹੋ ਗਈ। ਮਾਹਿਰਾਂ ਦੇ ਅਨੁਸਾਰ ਸੋਨੇ ਦੀਆਂ ਕੀਮਤਾਂ ਸਭ ਤੋਂ ਉੱਚੇ ਪੱਧਰ ਨੂੰ ਛੂਹ ਰਹੀਆਂ ਹਨ ਕਿਉਂਕਿ ਚੀਨ ਵੱਲੋਂ ਅਮਰੀਕੀ ਟੈਰਿਫਾਂ ਦਾ ਜਵਾਬ ਦੇਣ ਤੋਂ ਬਾਅਦ ਇਹ ਇਕ ਸੁਰੱਖਿਅਤ ਮੰਗ ’ਤੇ ਅਧਾਰਤ ਹੈ।

Advertisement

ਇਸ ਦੌਰਾਨ 22 ਕੈਰੇਟ ਸੋਨੇ ਦੀ ਕੀਮਤ 8,230 ਰੁਪਏ ਪ੍ਰਤੀ ਗ੍ਰਾਮ ਰਹੀ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅਪ੍ਰੈਲ ਸੋਨਾ ਵਾਇਦਾ 84,200 ਰੁਪਏ ਪ੍ਰਤੀ 10 ਗ੍ਰਾਮ ਦੀ ਨਵੀਂ ਸਿਖਰ ਨੂੰ ਛੂਹ ਗਿਆ। ਦਿੱਲੀ 99.9 ਫੀਸਦੀ ਸ਼ੁੱਧਤਾ ਵਾਲੀ ਕੀਮਤੀ ਧਾਤੂ ਦੀ ਕੀਮਤ 85,383 ਰੁਪਏ ਪ੍ਰਤੀ 10 ਗ੍ਰਾਮ ਸੀ, ਜਦਕਿ ਚੇਨਈ ’ਚ ਇਹ 85,231 ਰੁਪਏ ਪ੍ਰਤੀ 10 ਗ੍ਰਾਮ ਸੀ। ਮੁੰਬਈ ਅਤੇ ਕੋਲਕਾਤਾ 'ਚ ਸੋਨਾ ਕ੍ਰਮਵਾਰ 85,237 ਰੁਪਏ ਅਤੇ 85,235 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ।

ਇਸ ਦੌਰਾਨ ਚਾਂਦੀ ਦੀ ਕੀਮਤ ਮੁਕਾਬਲਤਨ ਸਥਿਰ ਰਹੀ। ਹਾਲਾਂਕਿ ਇਸ ਹਫਤੇ ਵਿਚ ਹੁਣ ਤੱਕ ਚਾਂਦੀ 1,400 ਰੁਪਏ ਪ੍ਰਤੀ ਕਿਲੋਗ੍ਰਾਮ ਵਧੀ ਹੈ। ਆਈਏਐੱਨਐੱਸ

Advertisement
Tags :
GoldGold MarketGold Price HikeGold Price in india