ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੜਕੀ ਨੇ ਪ੍ਰੇਮੀ ਦੀ ਲਾਸ਼ ਨਾਲ ‘ਵਿਆਹ’ ਕੀਤਾ

ਪਿਤਾ ਅਤੇ ਭਰਾ ਨੇ ਅਣਖ ਖ਼ਾਤਿਰ ਕੀਤੀ ਸੀ ਲਡ਼ਕੀ ਦੇ ਪ੍ਰੇਮੀ ਦੀ ਹੱਤਿਆ
Advertisement

ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿੱਚ 21 ਸਾਲਾ ਲੜਕੀ ਆਂਚਲ ਨੇ ਆਪਣੇ ਪ੍ਰੇਮੀ ਸਕਸ਼ਮ ਦੀ ਲਾਸ਼ ਨਾਲ ‘ਵਿਆਹ’ ਕਰਕੇ ਅਨੋਖੇ ਢੰਗ ਨਾਲ ਪਿਆਰ ਦਾ ਪ੍ਰਗਟਾਵਾ ਕੀਤਾ। ਦਰਅਸਲ ਆਂਚਲ ਦਾ ਪਰਿਵਾਰ ਸਕਸ਼ਮ ਨਾਲ ਉਸ ਦੇ ਪ੍ਰੇਮ ਰਿਸ਼ਤੇ ਦੇ ਖ਼ਿਲਾਫ਼ ਸੀ, ਜਿਸ ਕਾਰਨ ਉਸ ਦੇ ਪਿਤਾ ਤੇ ਭਰਾਵਾਂ ਨੇ ਲੜਕੇ ਦੀ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਸਕਸ਼ਮ ਵੀਰਵਾਰ ਸ਼ਾਮ ਨੂੰ ਜਦੋਂ ਪੁਰਾਣੇ ਗੰਜ ਖੇਤਰ ਵਿੱਚ ਆਪਣੇ ਦੋਸਤਾਂ ਨਾਲ ਖੜ੍ਹਾ ਸੀ ਤਾਂ ਉਸ ਦੀ ਆਂਚਲ ਦੇ ਭਰਾ ਹਿਮੇਸ਼ ਨਾਲ ਲੜਾਈ ਹੋ ਗਈ। ਹਿਮੇਸ਼ ਨੇ ਸਕਸ਼ਮ ’ਤੇ ਗੋਲੀ ਚਲਾਈ ਤੇ ਮਗਰੋਂ ਉਸ ਦੇ ਸਿਰ ’ਤੇ ਟਾਈਲ ਮਾਰ ਦਿੱਤੀ। ਿੲਸ ਮਗਰੋਂ ਉਸ ਦੀ ਮੌਤ ਹੋ ਗਈ। ਸ਼ੁੱਕਰਵਾਰ ਸ਼ਾਮ ਨੂੰ ਆਂਚਲ ਨੇ ਸਕਸ਼ਮ ਦੀ ਲਾਸ਼ ਨਾਲ ‘ਵਿਆਹ’ ਕਰ ਲਿਆ। ਬਾਅਦ ਵਿੱਚ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਪਿਤਾ ਅਤੇ ਭਰਾਵਾਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਪੁਲੀਸ ਨੇ ਹਿਮੇਸ਼, ਉਸ ਦੇ ਭਰਾ ਸਾਹਿਲ ਅਤੇ ਪਿਤਾ ਗਜਾਨਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement
Advertisement
Show comments