ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਾਜ਼ੀਆਬਾਦ: ਛਾਪੇਮਾਰੀ ਦੌਰਾਨ ਪੁਲੀਸ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ

ਨੋਇਡਾ, 26 ਮਈ ਗਾਜ਼ੀਆਬਾਦ ਵਿੱਚ ਇੱਕ ਲੋੜੀਂਦੇ ਅਪਰਾਧੀ ਨੂੰ ਫੜਨ ਲਈ ਗਈ ਨੋਇਡਾ ਪੁਲੀਸ ਟੀਮ ਦੇ ਇੱਕ 28 ਸਾਲਾ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਨੋਇਡਾ ਦੇ ਫੇਜ਼-III ਪੁਲੀਸ ਸਟੇਸ਼ਨ ਵਿੱਚ ਦਰਜ ਡਕੈਤੀ...
ਸੰਕੇਤਕ ਤਸਵੀਰ।
Advertisement

ਨੋਇਡਾ, 26 ਮਈ

ਗਾਜ਼ੀਆਬਾਦ ਵਿੱਚ ਇੱਕ ਲੋੜੀਂਦੇ ਅਪਰਾਧੀ ਨੂੰ ਫੜਨ ਲਈ ਗਈ ਨੋਇਡਾ ਪੁਲੀਸ ਟੀਮ ਦੇ ਇੱਕ 28 ਸਾਲਾ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਨੋਇਡਾ ਦੇ ਫੇਜ਼-III ਪੁਲੀਸ ਸਟੇਸ਼ਨ ਵਿੱਚ ਦਰਜ ਡਕੈਤੀ ਦੇ ਇੱਕ ਮਾਮਲੇ ਵਿੱਚ ਲੋੜੀਂਦੇ ਕਾਦਿਰ ਦੀ ਭਾਲ ਵਿੱਚ ਇੱਕ ਟਿਕਾਣੇ ’ਤੇ ਪੁਲੀਸ ਟੀਮ ਦੇ ਛਾਪਾ ਮਾਰਨ ਮੌਕੇ ਇਹ ਘਟਨਾ ਵਾਪਰੀ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦਿਹਾਤੀ) ਸੁਰੇਂਦਰ ਨਾਥ ਤਿਵਾੜੀ ਨੇ ਕਿਹਾ ਕਿ ਜਦੋਂ ਟੀਮ ਕਾਦਿਰ ਨੂੰ ਲੈ ਜਾ ਰਹੀ ਸੀ, ਤਾਂ ਪੰਚਾਇਤ ਭਵਨ ਦੇ ਨੇੜੇ ਲੁਕੇ ਉਸਦੇ ਸਾਥੀਆਂ ਨੇ ਗੋਲੀਆਂ ਚਲਾਈਆਂ, ਪੱਥਰਬਾਜ਼ੀ ਕੀਤੀ ਅਤੇ ਉਨ੍ਹਾਂ ’ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

Advertisement

ਹਮਲੇ ਵਿੱਚ ਹੈੱਡ ਕਾਂਸਟੇਬਲ ਸੌਰਭ ਕੁਮਾਰ ਦੇਸ਼ਵਾਲ ਦੇ ਸਿਰ ਵਿੱਚ ਗੋਲੀ ਲੱਗੀ। ਡੀਸੀਪੀ ਨੇ ਕਿਹਾ ਕਿ ਉਸਨੂੰ ਤੁਰੰਤ ਯਸ਼ੋਦਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਗੌਤਮ ਬੁੱਧ ਨਗਰ ਕਮਿਸ਼ਨਰੇਟ ਦੇ ਬੁਲਾਰੇ ਨੇ ਕਿਹਾ, "ਉਸ ਦੀ ਮੌਤ ਨਾਲ ਪੁਲੀਸ ਵਿਭਾਗ ਨੂੰ ਵੱਡਾ ਘਾਟਾ ਪਿਆ ਹੈ।" ਉਨ੍ਹਾਂ ਕਿਹਾ ਕਿ ਹਮਲੇ ਵਿੱਚ ਸਬ-ਇੰਸਪੈਕਟਰ ਸਚਿਨ ਰਾਠੀ, ਉਦਿਤ ਸਿੰਘ, ਸੁਮਿਤ, ਨਿਖਿਲ ਜ਼ਖਮੀ ਹੋ ਗਏ। ਕਾਦਿਰ, ਜੋ ਕਿ ਘਟਨਾ ਦੌਰਾਨ ਫਰਾਰ ਹੋ ਗਿਆ ਸੀ, ਨੂੰ ਬਾਅਦ ਵਿੱਚ ਫੜ ਲਿਆ ਗਿਆ ਅਤੇ ਇਸ ਸਮੇਂ ਹਿਰਾਸਤ ਵਿੱਚ ਹੈ। -ਪੀਟੀਆਈ

Advertisement
Tags :
Punjabi NewsPunjabi Tribune