ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਕਨਾਲੋਜੀ ’ਤੇ ਵੱਧ ਨਿਰਭਰ ਹੋਈ ਭੂ-ਰਾਜਨੀਤੀ ਤੇ ਕੌਮੀ ਸੁਰੱਖਿਆ: ਰਾਜਨਾਥ

ਰੱਖਿਆ ਮੰਤਰੀ ਨੇ ਜੰਗ ਦੇ ਖੇਤਰ ’ਚ ਨਵੀਂ ਤਕਨਾਲੋਜੀ ਨੂੰ ਕ੍ਰਾਂਤੀਕਾਰੀ ਤਬਦੀਲੀ ਦੱਸਿਆ
ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਸਨਮਾਨ ਕਰਦੇ ਹੋਏ ਸੈਨਾ ਦੇ ਅਫਸਰ। -ਫੋਟੋ: ਪੀਟੀਆਈ
Advertisement

ਵੈਲਿੰਗਟਨ (ਤਾਮਿਲਨਾਡੂ), 10 ਅਪਰੈਲ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭੂ-ਰਾਜਨੀਤੀ ਤੇ ਕੌਮੀ ਸੁਰੱਖਿਆ ਹੁਣ ਤਕਨਾਲੋਜੀ ’ਤੇ ਪਹਿਲਾਂ ਨਾਲੋਂ ਵੱਧ ਨਿਰਭਰ ਹੈ ਅਤੇ ਜੰਗ ਦੀਆਂ ਰਵਾਇਤੀ ਧਾਰਨਾਵਾਂ ਬਦਲ ਰਹੀਆਂ ਹਨ। ਤਾਮਿਲਨਾਡੂ ਦੇ ਵੈਲਿੰਗਟਨ ’ਚ ਰੱਖਿਆ ਸੇਵਾ ਸਟਾਫ ਕਾਲਜ (ਡੀਐੱਸਐੱਸਸੀ) ਦੇ 80ਵੇਂ ਸਟਾਫ ਕੋਰਸ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਜੰਗ ਦੇ ਖੇਤਰ ’ਚ ਨਵੀਂ ਤਕਨਾਲੋਜੀ ਦੀ ਤਾਕਤ ਸੱਚਮੁੱਚ ਵਿਲੱਖਣ ਹੈ। ਉਨ੍ਹਾਂ ਕਿਹਾ, ‘ਅੱਜ ਭੂ-ਰਾਜਨੀਤੀ ਤੇ ਕੌਮੀ ਸੁਰੱਖਿਆ ਪਹਿਲਾਂ ਨਾਲੋਂ ਕਿਤੇ ਵੱਧ ਤਕਨਾਲੋਜੀ ’ਤੇ ਨਿਰਭਰ ਹੈ। ਮਸਨੂਈ ਬੌਧਿਕਤਾ (ਏਆਈ), ਰੋਬੋਟਿਕਸ, ਫੌਜੀ ਖੁਦਮੁਖਤਿਆਰੀ, ਡਰੋਨ ਵਿਗਿਆਨ, ਕੁਆਂਟਮ, ਬਲੌਕ ਚੇਨ, ਪੁਲਾੜ, ਸਾਈਬਰ ਸਮੇਤ ਹੋਰ ਉਭਰਦੀਆਂ ਤਕਨੀਕਾਂ ਜੰਗ ਲੜਨ ਦੇ ਢੰਗਾਂ ’ਚ ਕ੍ਰਾਂਤੀ ਲਿਆ ਰਹੀਆਂ ਹਨ। ਜੰਗ ਹੁਣ ਜ਼ਮੀਨ, ਸਮੁੰਦਰ ਤੇ ਆਕਾਸ਼ ਜਿਹੇ ਰਵਾਇਤੀ ਖੇਤਰਾਂ ਤੋਂ ਪਰੇ ਪੁਲਾੜ, ਸਾਈਬਰ, ਸਮੁੰਦਰ ਦੇ ਹੇਠਾਂ ਅਤੇ ਰਚਨਾਤਮਕਤਾ ਦੇ ਨਵੇਂ ਖੇਤਰਾਂ ’ਚ ਲੜੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਮਿਸਾਲ ਵਜੋਂ ਡਰੋਨ ਵਿਗਿਆਨ ਯੂਕਰੇਨ-ਰੂਸ ਜੰਗ ’ਚ ਤਬਦੀਲੀ ਲਿਆਉਣ ਵਾਲੀ ਤਕਨੀਕ ਵਜੋਂ ਨਹੀਂ ਬਲਕਿ ਨਵੇਂ ਹਥਿਆਰ ਵਜੋਂ ਉਭਰਿਆ ਹੈ। ਫੌਜੀਆਂ ਤੇ ਉਪਕਰਨਾਂ ਦੇ ਵਧੇਰੇ ਨੁਕਸਾਨ ਲਈ ਰਵਾਇਤੀ ਤੋਪਾਂ ਜਾਂ ਕਮਜ਼ੋਰ ਸੁਰੱਖਿਆ ਪ੍ਰਣਾਲੀ ਨੂੰ ਨਹੀਂ ਬਲਕਿ ਡਰੋਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।’ -ਪੀਟੀਆਈ

Advertisement

Advertisement
Show comments