ਗੌਰਾਂਗਲਾਲ ਦਾਸ ਦੱਖਣੀ ਕੋਰੀਆ ’ਚ ਭਾਰਤ ਦੇ ਰਾਜਦੂਤ ਨਿਯੁਕਤ
ਸੀਨੀਅਰ ਡਿਪਲੋਮੈਟ ਗੌਰਾਂਗਲਾਲ ਦਾਸ ਨੂੰ ਅੱਜ ਦੱਖਣੀ ਕੋਰੀਆ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। 1999 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ ਐੱਫ ਐੱਸ) ਅਧਿਕਾਰੀ ਦਾਸ ਇਸ ਵੇਲੇ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਮੁੱਖ ਦਫਤਰ ਵਿੱਚ ਪੂਰਬੀ...
Advertisement
ਸੀਨੀਅਰ ਡਿਪਲੋਮੈਟ ਗੌਰਾਂਗਲਾਲ ਦਾਸ ਨੂੰ ਅੱਜ ਦੱਖਣੀ ਕੋਰੀਆ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। 1999 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ ਐੱਫ ਐੱਸ) ਅਧਿਕਾਰੀ ਦਾਸ ਇਸ ਵੇਲੇ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਮੁੱਖ ਦਫਤਰ ਵਿੱਚ ਪੂਰਬੀ ਏਸ਼ੀਆ ਡਿਵੀਜ਼ਨ ਦੀ ਅਗਵਾਈ ਕਰ ਰਹੇ ਹਨ। ਮੌਜੂਦਾ ਅਹੁਦੇ ’ਤੇ ਆਪਣੇ ਕਾਰਜਕਾਲ ਦੌਰਾਨ ਦਾਸ ਨੇ ਭਾਰਤ ਅਤੇ ਚੀਨ ਵਿਚਾਲੇ ਸਬੰਧ ਸੁਧਾਰਨ ਲਈ ਗੱਲਬਾਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਜਲਦੀ ਹੀ ਆਪਣਾ ਅਹੁਦਾ ਸੰਭਾਲਣਗੇ। -ਪੀਟੀਆਈ
Advertisement
Advertisement