ਗੈਂਗਸਟਰ ਅਰੁਣ ਗਾਵਲੀ ਨੂੰ 28 ਦਿਨ ਦੀ ਫਰਲੋ
ਨਾਗਪੁਰ: ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਰੁਣ ਗਾਵਲੀ ਨੂੰ 28 ਦਿਨ ਦੀ ਫਰਲੋ ਦੇ ਦਿੱਤੀ ਹੈ। ਉਹ ਸ਼ਿਵਸੈਨਾ ਦੇ ਇੱਕ ਕੌਂਸਲਰ ਦੀ 2007 ਵਿੱਚ ਹੋਈ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ...
Advertisement
ਨਾਗਪੁਰ:
ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਰੁਣ ਗਾਵਲੀ ਨੂੰ 28 ਦਿਨ ਦੀ ਫਰਲੋ ਦੇ ਦਿੱਤੀ ਹੈ। ਉਹ ਸ਼ਿਵਸੈਨਾ ਦੇ ਇੱਕ ਕੌਂਸਲਰ ਦੀ 2007 ਵਿੱਚ ਹੋਈ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਸਟਿਸ ਨਿਤਿਨ ਸਾਂਬਰੇ ਅਤੇ ਜਸਟਿਸ ਵਰੁਸ਼ਾਲੀ ਜੋਸ਼ੀ ਦੀ ਬੈਂਚ ਨੇ ਗਾਵਲੀ ਦੀ ਪਟੀਸ਼ਨ ਮਨਜ਼ੂਰ ਕਰ ਲਈ, ਜਿਸ ਵਿੱਚ ਫਰਲੋ ’ਤੇ ਰਿਹਾਈ ਦੀ ਮੰਗ ਕੀਤੀ ਗਈ ਸੀ। ਗਾਵਲੀ ਦੇ ਵਕੀਲ ਮੀਰ ਨਗਮਨ ਅਲੀ ਨੇ ਕਿਹਾ ਕਿ ਨਾਗਪੁਰ (ਪੂਰਬੀ ਡਿਵੀਜ਼ਨ) ਦੇ ਡੀਆਈਜੀ (ਜੇਲ੍ਹ) ਨੇ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ ਜਿਸ ਮਗਰੋਂ ਉਸ ਨੇ ਹਾਈ ਕੋਰਟ ਕੋਲ ਪਹੁੰਚ ਕੀਤੀ। ਡੀਆਈਜੀ (ਜੇਲ੍ਹ) ਨੇ ਗਾਵਲੀ ਦੀ ਪਟੀਸ਼ਨ ਇਹ ਕਹਿੰਦਿਆਂ ਖਾਰਜ ਕਰ ਦਿੱਤੀ ਸੀ ਕਿ ਗੈਂਗਸਟਰ ਦੀ ਰਿਹਾਈ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ। ਹਾਲਾਂਕਿ, ਗਾਵਲੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪਹਿਲਾਂ ਵੀ ਉਸ ਨੂੰ ਛੱਡੇ ਜਾਣ ਮੌਕੇ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਆਈ। -ਪੀਟੀਆਈ
Advertisement
Advertisement