ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੀ-7 ਵੱਲੋਂ ਇਰਾਨ ਨੂੰ ਪਰਮਾਣੂ ਗਤੀਵਿਧੀਆਂ ਸਬੰਧੀ ਚਿਤਾਵਨੀ

ਬਾਰੀ (ਇਟਲੀ), 14 ਜੂਨ ਜੀ-7 ਸਮੂਹ ਨੇ ਇਕ ਡਰਾਫ਼ਟ ਸੰਦੇਸ਼ ਰਾਹੀਂ ਇਰਾਨ ਨੂੰ ਆਪਣੇ ਪਰਮਾਣੂ ਸੋਧ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਤਹਿਰਾਨ ਜੇ ਰੂਸ ਨੂੰ ਬੈਲਿਸਟਿਕ ਮਿਜ਼ਈਲਾਂ ਦਿੰਦਾ ਹੈ ਤਾਂ ਉਸ ਖ਼ਿਲਾਫ਼ ਨਵੇਂ ਕਦਮ ਉਠਾਉਣ...
Advertisement

ਬਾਰੀ (ਇਟਲੀ), 14 ਜੂਨ

ਜੀ-7 ਸਮੂਹ ਨੇ ਇਕ ਡਰਾਫ਼ਟ ਸੰਦੇਸ਼ ਰਾਹੀਂ ਇਰਾਨ ਨੂੰ ਆਪਣੇ ਪਰਮਾਣੂ ਸੋਧ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਤਹਿਰਾਨ ਜੇ ਰੂਸ ਨੂੰ ਬੈਲਿਸਟਿਕ ਮਿਜ਼ਈਲਾਂ ਦਿੰਦਾ ਹੈ ਤਾਂ ਉਸ ਖ਼ਿਲਾਫ਼ ਨਵੇਂ ਕਦਮ ਉਠਾਉਣ ਲਈ ਤਿਆਰ ਹੈ।ਰਾਇਟਰਜ਼ ਦੁਆਰਾ ਦਰਜ ਇੱਕ ਬਿਆਨ ਅਨੁਸਾਰ ਕਿਹਾ ਗਿਆ ਹੈ ਕਿ ਅਸੀਂ ਤਹਿਰਾਨ ਦੀਆਂ ਪਰਮਾਣੂ ਗਤੀਵਿਧੀਆਂ ਨੂੰ ਵਾਪਸ ਲੈਣ ਅਤੇ ਯੂਰੇਨੀਅਮ ਸੋਧ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕਰਦੇ ਹਾਂ।

Advertisement

ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਰਾਨ ਨੇ ਆਪਣੇ ਫੋਰਦੋ ਪਰਮਾਣੂ ਟਿਕਾਣੇ ’ਤੇ ਯੂਰੇਨੀਅਮ ਸੋਧਣ ਵਾਲੇ ਸੈਂਟਰੀਫਿਊਜ਼ ਸਥਾਪਿਤ ਕੀਤੇ ਹਨ ਅਤੇ ਹੋਰ ਥਾਵਾਂ 'ਤੇ ਸਥਾਪਿਤ ਕਰਨਾ ਸ਼ੁਰੂ ਕੀਤਾ ਹੈ। ਇਰਾਨ ਯੂਰੇਨੀਅਮ ਦੀ 60 ਫ਼ੀਸਦੀ ਸ਼ੁੱਧਤਾ ਨਾਲ ਭਰਪੂਰ ਹੈ, ਜੋ ਕਿ ਹਥਿਆਰਾਂ ਦੇ 90 ਫ਼ੀਸਦੀ ਗ੍ਰੇਡ ਦੇ ਨਜ਼ਦੀਕ ਹੈ ਅਤੇ ਤਿੰਨ ਪ੍ਰਮਾਣੂ ਹਥਿਆਰਾਂ ਲਈ ਉਨ੍ਹਾਂ ਕੋਲ ਭਰਪੂਰ ਸਮੱਗਰੀ ਹੈ।

ਬੋਰਡ ਆਫ਼ ਗਵਰਨਰਜ਼ ਦੇ 5 ਜੂਨ ਦੇ ਮਤੇ ਅਨੁਸਾਰ ਜੀ-7 ਨੇ ਕਿਹਾ ਕਿ ਇਰਾਨ ਨੂੰ ਇਸ ਗੰਭੀਰ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਭਰੋਸਾ ਦੇਣਾ ਚਾਹੀਦਾ ਹੈ ਕਿ ਪਰਮਾਣੂ ਗਤੀਵਿਧੀਆਂ ਪੂਰੀ ਤਰ੍ਹਾਂ ਸ਼ਾਤੀਪੂਰਨ ਹਨ, ਆਈਏਈਏ ਦੇ ਸਹਿਯੋਗ, ਨਿਗਰਾਨੀ ਤੇ ਤਸਦੀਕ ਵਿਧੀ ਵਿੱਚ ਹੈ। ਇਰਾਨ ਨੇ ਕਿਹਾ ਕਿ ਪਰਮਾਣੂ ਗਤੀਵਿਧੀ ਸ਼ਾਂਤੀਪੂਰਵਕ ਉਦੇਸ਼ ਨਾਲ ਕੀਤੀ ਜਾ ਰਹੀ ਹੈ।

ਇਰਾਨ ਵੱਲੋਂ ਰੂਸ ਦੀ ਯੂਕਰੇਨ ਖ਼ਿਲਾਫ਼ ਜੰਗ ਵਿੱਚ ਮਦਦ ਲਈ ਬੈਲਿਸਟਿਕ ਮਿਜ਼ਈਲ ਸਬੰਧੀ ਸੌਦੇ ਬਾਰੇ ਚੇਤਾਵਨੀ ਦਿੰਦਿਆਂ ਜੀ-7 ਨੇ ਕਿਹਾ ਕਿ ਜੇ ਅਜਿਹਾ ਹੁੰਦਾ ਤਾਂ ਉਹ ਇਸਦੇ ਉਪਾਵਾਂ ਨਾਲ ਜਵਾਬ ਦੇਣ ਲਈ ਤਿਆਰ ਸੀ।

ਜੀ-7 ਨੇ ਕਿਹਾ ਕਿ ਅਸੀਂ ਇਰਾਨ ਕੋਲੋਂ ਰੂਸ ਯੂਕਰੇਨ ਲੜਾਈ ਵਿੱਚ ਰੂਸ ਦੀ ਮਦਦ ਕਰਨਾ ਬੰਦ ਕਰਨ, ਬੈਲਿਸਟਿਕ ਮਿਜ਼ਈਲਾਂ ਅਤੇ ਸਬੰਧਤ ਸਮੱਗਰੀ ਨਾ ਭੇਜਣ ਦੀ ਮੰਗ ਕਰਦੇ ਹਾਂ। ਇਹ ਕਾਰਵਾਈ ਠੋਸ ਸਮੱਗਰੀ ਦੇ ਵਾਧੇ ਨੂੰ ਦਰਸਾਉਂਦੀ ਹੈ ਅਤੇ ਯੂਰੋਪੀਅਨ ਸੁਰੱਖਿਆ ਲਈ ਸਿੱਧਾ ਖ਼ਤਰਾ ਹੈ। -ਰਾਇਟਰਜ਼

Advertisement
Tags :
G 7 newsG 7 SummitindiaModiRussiaUkrain
Show comments