ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਵਿੱਚ ਜੀ-20 ਸਿਖਰ ਸੰਮੇਲਨ ਸ਼ਨਿਚਰਵਾਰ ਤੋਂ

ਭਾਰਤ ਵੱਲੋਂ ਐਲਾਨਨਾਮਾ ਗਲੋਬਲ ਸਾਊਥ ਦੀ ਆਵਾਜ਼ ਕਰਾਰ; ਕੌਮੀ ਰਾਜਧਾਨੀ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਨਵੀਂ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਪ੍ਰਗਤੀ ਮੈਦਾਨ ’ਚ ਭਾਰਤ ਮੰਡਪਮ ਵਿੱਚ ਜੀ20 ਸੰਮੇਲਨ ਦੇ ਥੀਮ ’ਤੇ ਆਧਾਰਤ ਬਣਾਈ ਗਈ ਕਲਾਕ੍ਰਿਤੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 9 ਸਤੰਬਰ

ਆਲਮੀ ਆਗੂਆਂ ਦੇ ਭਲਕੇ ਤੋਂ ਸ਼ੁਰੂ ਹੋਣ ਜਾ ਰਹੇ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਇਥੇ ਪੁੱਜਣ ਦਰਮਿਆਨ ਮੇਜ਼ਬਾਨ ਭਾਰਤ ਨੇ ਕਿਹਾ ਹੈ ਕਿ ਨਿਊ ਦਿੱਲੀ ਲੀਡਰਜ਼ ਡੈਕਲਾਰੇਸ਼ਨ ’ਚ ਗਲੋਬਲ ਸਾਊਥ ਦੀ ਆਵਾਜ਼ ਝਲਕੇਗੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਇਹ ਸੰਮੇਲਨ ਮਨੁੱਖਤਾ ਕੇਂਦਰਿਤ ਤੇ ਇਕਸਾਰ ਵਿਕਾਸ ’ਚ ਨਵਾਂ ਰਾਹ ਖੋਲ੍ਹੇਗਾ। ਰੂਸ-ਯੂਕਰੇਨ ਜੰਗ ਅਤੇ ਜਲਵਾਯੂ ਨਾਲ ਸਬੰਧਤ ਵਿਵਾਦਤ ਮੁੱਦਿਆਂ ਦਾ ਜ਼ਿਕਰ ਕੀਤੇ ਬਿਨਾਂ ਭਾਰਤ ਦੇ ਸਿਖਰਲੇ ਜੀ-20 ਅਧਿਕਾਰੀਆਂ ਨੇ ਸਿਖਰ ਸੰਮੇਲਨ ਤੋਂ ਪਹਿਲਾਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਐਲਾਨਨਾਮਾ ਤਕਰੀਬਨ ਤਿਆਰ ਹੈ ਅਤੇ ਉਹ ਆਸਵੰਦ ਹਨ ਕਿ ਇਹ ਸਰਬਸੰਮਤੀ ਨਾਲ ਜਾਰੀ ਹੋਵੇਗਾ। ਸੰਮੇਲਨ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਖਾਸ ਕਰਕੇ ਨਵੀਂ ਦਿੱਲੀ ਜ਼ਿਲ੍ਹੇ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੰਮੇਲਨ ਵਾਲੀ ਥਾਂ ਭਾਰਤ ਮੰਡਪਮ ’ਚ ਪੁਲੀਸ, ਨੀਮ ਫ਼ੌਜੀ ਬਲਾਂ ਅਤੇ ਹੋਰ ਏਜੰਸੀਆਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਯੂਕਰੇੇਨ ਸੰਘਰਸ਼ ਬਾਰੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਭਾਰਤ ਆਸ ਕਰਦਾ ਹੈ ਕਿ ਜੀ-20 ਮੁਲਕਾਂ ਦੇ ਸਾਰੇ ਮੈਂਬਰ ਸਹਿਮਤੀ ਨਾਲ ਅੱਗੇ ਵਧਣਗੇ। -ਪੀਟੀਆਈ

Advertisement

Advertisement
Tags :
G20
Show comments