ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੁਣ ਤੋਂ ਜਨਤਕ ਥਾਂ ’ਤੇ ਥੁੱਕਣ 'ਤੇ 250 ਅਤੇ ਕੁੜਾ ਸੁੱਟਣ ’ਤੇ 1000 ਰੁਪਏ ਲੱਗੇਗਾ ਜੁਰਮਾਨਾ

  ਮਿਉਂਸਪਲ ਕਾਰਪੋਰੇਸ਼ਨ (VMC) ਵੱਲੋਂ ਲਾਗੂ ਕੀਤੇ ਗਏ ਹੁਕਮਾਂ ਤਹਿਤ ਹੁਣ ਜਨਤਕ ਥਾਵਾਂ ’ਤੇ ਥੁੱਕਣ ’ਤੇ 250 ਰੁਪਏ ਜੁਰਮਾਨਾ ਲੱਗੇਗਾ, ਜਦੋਂ ਕਿ ਵਾਹਨ ਵਿੱਚੋਂ ਕੂੜਾ ਸੁੱਟਣ ਜਾਂ ਥੁੱਕਣ 'ਤੇ ₹1,000 ਦਾ ਜੁਰਮਾਨਾ ਲੱਗੇਗਾ। ਇਹ ਹੁਕਮ ਉੱਤਰ ਪ੍ਰਦੇਸ਼ ਸਾਲਿਡ ਵੇਸਟ ਮੈਨੇਜਮੈਂਟ...
ਸੰਕੇਤਕ ਤਸਵੀਰ। ਫਾਈਲ ਫੋਟੋ: ਜਗਜੀਤ
Advertisement

 

ਮਿਉਂਸਪਲ ਕਾਰਪੋਰੇਸ਼ਨ (VMC) ਵੱਲੋਂ ਲਾਗੂ ਕੀਤੇ ਗਏ ਹੁਕਮਾਂ ਤਹਿਤ ਹੁਣ ਜਨਤਕ ਥਾਵਾਂ ’ਤੇ ਥੁੱਕਣ ’ਤੇ 250 ਰੁਪਏ ਜੁਰਮਾਨਾ ਲੱਗੇਗਾ, ਜਦੋਂ ਕਿ ਵਾਹਨ ਵਿੱਚੋਂ ਕੂੜਾ ਸੁੱਟਣ ਜਾਂ ਥੁੱਕਣ 'ਤੇ ₹1,000 ਦਾ ਜੁਰਮਾਨਾ ਲੱਗੇਗਾ। ਇਹ ਹੁਕਮ ਉੱਤਰ ਪ੍ਰਦੇਸ਼ ਸਾਲਿਡ ਵੇਸਟ ਮੈਨੇਜਮੈਂਟ ਐਂਡ ਸੈਨੀਟੇਸ਼ਨ ਰੂਲਜ਼ 2021 ਦੇ ਤਹਿਤ ਲਗਾਏ ਜਾਣਗੇ ਵਾਰਾਣਸੀ ਸ਼ਹਿਰ ਵਿੱਚ ਲਾਗੂ ਕੀਤੇ ਗਏ ਹਨ।

Advertisement

VMC ਦੇ ਲੋਕ ਸੰਪਰਕ ਅਧਿਕਾਰੀ ਸੰਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਇਹ ਨਿਯਮ ਸ਼ਹਿਰ ਵਿੱਚ ਲਾਗੂ ਕਰ ਦਿੱਤੇ ਗਏ ਹਨ। ਨਿਯਮਾਂ ਤਹਿਤ, ਗਲੀਆਂ ਵਿੱਚ ਅਵਾਰਾ ਪਸ਼ੂਆਂ ਲਈ ਭੋਜਨ ਰੱਖਣ ਵਾਲੇ ਵਿਅਕਤੀਆਂ ’ਤੇ 250 ਦਾ ਜੁਰਮਾਨਾ ਲਗਾਇਆ ਜਾਵੇਗਾ।

ਜਿਹੜੇ ਲੋਕ 24 ਘੰਟਿਆਂ ਤੋਂ ਵੱਧ ਸਮੇਂ ਲਈ ਆਪਣੇ ਅਹਾਤੇ ਵਿੱਚ ਕੂੜਾ ਰੱਖਦੇ ਹਨ ਜਾਂ ਪਾਰਕਾਂ, ਸੜਕਾਂ ਜਾਂ ਡਿਵਾਈਡਰਾਂ ਵਰਗੀਆਂ ਖੁੱਲ੍ਹੀਆਂ ਥਾਵਾਂ ’ਤੇ ਕੂੜਾ ਸੁੱਟਦੇ ਹਨ, ਉਨ੍ਹਾਂ ਨੂੰ 500 ਰੁਪਏ ਦਾ ਜੁਰਮਾਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਦੇ ਮਾਲਕ ਜੋ ਜਨਤਕ ਥਾਵਾਂ ’ਤੇ ਆਪਣੇ ਕੁੱਤਿਆਂ ਦੇ ਮਲ-ਮੂਤਰ ਨੂੰ ਸਾਫ਼ ਕਰਨ ਵਿੱਚ ਅਸਫਲ ਰਹਿੰਦੇ ਹਨ, ਉਨ੍ਹਾਂ 'ਤੇ 500 ਰੁਪਏ ਦਾ ਚਾਰਜ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਨਦੀਆਂ, ਨਾਲਿਆਂ ਜਾਂ ਸੀਵਰੇਜ ਵਰਗੇ ਜਲ ਸਰੋਤਾਂ ਵਿੱਚ ਕੂੜਾ ਜਾਂ ਜਾਨਵਰਾਂ ਦੇ ਅਵਸ਼ੇਸ਼ ਸੁੱਟਣ ’ਤੇ 750 ਰੁਪਏ ਦਾ ਜੁਰਮਾਨਾ ਲੱਗੇਗਾ।

ਸ੍ਰੀਵਾਸਤਵ ਅਨੁਸਾਰ ਬਿਨਾਂ ਢੱਕੇ ਟਰੱਕਾਂ ਵਿੱਚ ਕੂੜਾ ਜਾਂ ਮਲਬਾ ਲਿਜਾਣ ਜਾਂ ਮਿਉਂਸਪਲ ਵਾਹਨਾਂ ਜਾਂ ਕੂੜੇਦਾਨਾਂ ਨੂੰ ਨੁਕਸਾਨ ਪਹੁੰਚਾਉਣ 'ਤੇ ₹2,000 ਦਾ ਜੁਰਮਾਨਾ ਲੱਗੇਗਾ। ਪਾਣੀ ਦੇ ਖੜ੍ਹੇ ਹੋਣ ਦੇਣ ਜਾਂ ਸਿਹਤ ਲਈ ਖ਼ਤਰਾ ਪੈਦਾ ਕਰਨ ਵਾਲੀਆਂ ਗੈਰ-ਸਿਹਤਮੰਦ ਸਥਿਤੀਆਂ ਬਣਾਉਣ ’ਤੇ ਸਭ ਤੋਂ ਵੱਧ 5,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

ਸ੍ਰੀਵਾਸਤਵ ਨੇ ਅੱਗੇ ਕਿਹਾ ਕਿ ਨਵੇਂ ਨਿਯਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਿੱਚ ਸਫ਼ਾਈ ਅਤੇ ਸਵੱਛਤਾ ਦੇ ਮਿਆਰਾਂ ਨੂੰ ਮਜ਼ਬੂਤ ​​ਕਰਨ ਲਈ ਸ਼ਹਿਰ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹਨ।

Advertisement
Show comments