Fresh snowfall ਕਸ਼ਮੀਰ ਵਾਦੀ ਵਿਚ ਸੱਜਰੀ ਬਰਫ਼ਬਾਰੀ, ਸ੍ਰੀਨਗਰ ਸਮੇਤ ਘਾਟੀ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ
ਸ੍ਰੀਨਗਰ, 21 ਫਰਵਰੀ
Fresh snowfall in Kashmir valleyਕਸ਼ਮੀਰ ਵਿੱਚ ਸ਼ੁੱਕਰਵਾਰ ਨੂੰ ਕਈ ਥਾਵਾਂ ’ਤੇ ਤਾਜ਼ਾ ਬਰਫ਼ਬਾਰੀ ਹੋਈ ਜਦੋਂ ਕਿ ਮੈਦਾਨੀ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪਿਆ।
ਅਧਿਕਾਰੀਆਂ ਨੇ ਦੱਸਿਆ ਕਿ ਗੁਲਮਰਗ, ਸੋਨਮਰਗ ਅਤੇ ਪਹਿਲਗਾਮ ਦੇ ਮਸ਼ਹੂਰ ਸੈਲਾਨੀ ਕੇਂਦਰਾਂ ਵਿੱਚ ਰਾਤ ਭਰ ਤਾਜ਼ਾ ਬਰਫ਼ਬਾਰੀ ਹੋਈ। ਉਨ੍ਹਾਂ ਕਿਹਾ ਕਿ ਅਨੰਤਨਾਗ, ਜ਼ੋਜਿਲਾ ਦੱਰਾ, ਬਨੀਹਾਲ, ਸਾਧਨਾ ਦੱਰਾ ਅਤੇ ਕੁਪਵਾੜਾ ਵਿੱਚ ਮਛੀਲ ਅਤੇ ਬਾਂਦੀਪੋਰਾ ਵਿੱਚ ਰਾਜ਼ਦਾਨ ਦੱਰੇ ਵਿੱਚ ਵੀ ਬਰਫ਼ਬਾਰੀ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਸ੍ਰੀਨਗਰ ਸਮੇਤ ਘਾਟੀ ਦੇ ਮੈਦਾਨੀ ਇਲਾਕਿਆਂ ਵਿੱਚ ਰਾਤ ਭਰ ਰੁਕ-ਰੁਕ ਕੇ ਮੀਂਹ ਪਿਆ।
ਮੌਸਮ ਵਿਭਾਗ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ, ਕਸ਼ਮੀਰ ਵਿੱਚ ਮੈਦਾਨੀ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਅਤੇ ਉੱਚੇ ਪਹਾੜੀ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਈ।
ਵਿਭਾਗ ਨੇ ਕਿਹਾ ਕਿ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ, ਪਰ 21-24 ਫਰਵਰੀ ਤੱਕ ਮੌਸਮ ਆਮ ਤੌਰ ’ਤੇ ਖੁਸ਼ਕ ਰਹੇਗਾ। 25-28 ਫਰਵਰੀ ਦਰਮਿਆਨ ਬਹੁਤੀਆਂ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫ਼ਬਾਰੀ ਸੰਭਵ ਹੈ।
ਇਸ ਸਾਲ ਕਸ਼ਮੀਰ ਵਿੱਚ ਸਰਦੀ ਦਾ ਮੌਸਮ ਬਹੁਤਾ ਖੁਸ਼ਕ ਰਿਹਾ ਹੈ। ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਵਿੱਚ ਕਰੀਬ 80 ਪ੍ਰਤੀਸ਼ਤ ਘੱਟ ਮੀਂਹ ਪਏ ਹਨ। ਹੋਰ ਮੀਂਹ ਦੀ ਭਵਿੱਖਬਾਣੀ ਕਸ਼ਮੀਰ ਵਿੱਚ ਮੀਂਹ ਦੀ ਕਮੀ ਨੂੰ ਘਟਾਉਣ ਦੀਆਂ ਉਮੀਦਾਂ ਜਗਾਈਆਂ ਹਨ। ਪੀਟੀਆਈ