ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਰੈਂਚ ਅਦਾਲਤ ਨੇ ਰਾਫ਼ਾਲ ਭ੍ਰਿਸ਼ਟਾਚਾਰ ਜਾਂਚ ਵਿੱਚ ਭਾਰਤ ਤੋਂ ਸਹਿਯੋਗ ਮੰਗਿਆ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਫੇਰੀ ਦਰਮਿਆਨ ਫਰੈਂਚ ਨਿਊਜ਼ ਪੋਰਟਲ ‘ਮੀਡੀਆਪਾਰਟ’ ਨੇ ਦਾਅਵਾ ਕੀਤਾ ਹੈ ਕਿ ਪੈਰਿਸ ਦੀ ਅਦਾਲਤ ਨੇ ਭਾਰਤ ਸਰਕਾਰ ਨੂੰ ਭੇਜੀ ਅਧਿਕਾਰਤ ਅਪੀਲ ਵਿੱਚ 2015-16 ਵਿੱਚ 36 ਰਾਫ਼ਾਲ ਲੜਾਕੂ ਜਹਾਜ਼ਾਂ ਦੀ ਖਰੀਦ ਨਾਲ ਜੁੜੇ...
Advertisement

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਫੇਰੀ ਦਰਮਿਆਨ ਫਰੈਂਚ ਨਿਊਜ਼ ਪੋਰਟਲ ‘ਮੀਡੀਆਪਾਰਟ’ ਨੇ ਦਾਅਵਾ ਕੀਤਾ ਹੈ ਕਿ ਪੈਰਿਸ ਦੀ ਅਦਾਲਤ ਨੇ ਭਾਰਤ ਸਰਕਾਰ ਨੂੰ ਭੇਜੀ ਅਧਿਕਾਰਤ ਅਪੀਲ ਵਿੱਚ 2015-16 ਵਿੱਚ 36 ਰਾਫ਼ਾਲ ਲੜਾਕੂ ਜਹਾਜ਼ਾਂ ਦੀ ਖਰੀਦ ਨਾਲ ਜੁੜੇ ਕਰਾਰ ਲਈ ਦਾਸੋ ਏਵੀਏਸ਼ਨ ਵੱਲੋੋਂ ਭਾਰਤ _ਚ ਕੀਤੀ ਕਥਿਤ ਅਦਾਇਗੀ ਦੀ ਜਾਂਚ ਲਈ ਸਹਿਯੋਗ ਮੰਗਿਆ ਹੈ। ਰਿਪੋਰਟ ਮੁਤਾਬਕ, ‘‘ਅਦਾਲਤ ਨੇ ਕਿਹਾ ਕਿ ਉਹ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਦੋ ਜਾਂਚਾਂ ਨਾਲ ਸਬੰਧਤ ਫਾਈਲਾਂ ਦਾ ਅਧਿਐਨ ਕਰਨ ਵਿੱਚ ਦਿਲਚਸਪੀ ਰੱਖਦੀ ਹੈ।’’ ਦੱਸ ਦੇਈਏ ਕਿ ਮੀਡੀਆਪਾਰਟ ਨੇ ਹੀ ਖੁਲਾਸਾ ਕੀਤਾ ਸੀ ਕਿ ਦਾਸੋ ਨੇ ਭਾਰਤ ਅਧਾਰਿਤ ਕਾਰੋਬਾਰੀ ਵਿਚੋਲੇ ਸੁਸ਼ੇਨ ਗੁਪਤਾ ਨੂੰ 2016 ਵਿੱਚ ਸਹੀਬੰਦ ਹੋਏ ਇਸ ਕਰਾਰ ਨੂੰ ਸਿਰੇ ਚੜ੍ਹਾਉਣ ਵਿੱਚ ਮਦਦ ਲਈ ਗੁਪਤ ਰੂਪ ਵਿੱਚ ਕਈ ਮਿਲੀਅਨ ਯੂਰੋਜ਼ ਦੀ ਅਦਾਇਗੀ ਕੀਤੀ ਸੀ।’’ ਭਾਰਤ ਨੇ ਮੀਡੀਆਪਾਰਟ ਦੇ ਇਸ ਦਾਅਵੇ ਨੂੰ ਲੈ ਕੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ।

Advertisement
Advertisement
Tags :
ਅਦਾਲਤਸਹਿਯੋਗਜਾਂਚਫਰੈਂਚਭਾਰਤ:ਭ੍ਰਿਸ਼ਟਾਚਾਰਮੰਗਿਆਰਾਫਾਲਵਿੱਚ