ਫੌਕਸਕੌਨ ਦੀ ਭਾਰਤ ’ਚ ਚਿੱਪ ਇਕਾਈ ਲਈ ਵੱਖਰੀ ਅਰਜ਼ੀ ਦੇਣ ਦੀ ਯੋਜਨਾ
ਨਵੀਂ ਦਿੱਲੀ: ਤਾਇਵਾਨ ਦੀ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਕੰਪਨੀ ਫੌਕਸਕੌਨ ਦੀ ਭਾਰਤ ਵਿੱਚ ਸੈਮੀਕੰਡਕਟਰ (ਚਿੱਪ) ਬਣਾਉਣ ਦੀ ਇਕਾਈ ਲਾਉਣ ਲਈ ਵੱਖਰੇ ਤੌਰ ’ਦੇ ਅਰਜ਼ੀ ਦੇਣ ਦੀ ਯੋਜਨਾ ਹੈ। ਕੰਪਨੀ ਨੇ ਭਾਰਤ ਲਈ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਅੱਜ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਬਿਆਨ...
Advertisement
ਨਵੀਂ ਦਿੱਲੀ: ਤਾਇਵਾਨ ਦੀ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਕੰਪਨੀ ਫੌਕਸਕੌਨ ਦੀ ਭਾਰਤ ਵਿੱਚ ਸੈਮੀਕੰਡਕਟਰ (ਚਿੱਪ) ਬਣਾਉਣ ਦੀ ਇਕਾਈ ਲਾਉਣ ਲਈ ਵੱਖਰੇ ਤੌਰ ’ਦੇ ਅਰਜ਼ੀ ਦੇਣ ਦੀ ਯੋਜਨਾ ਹੈ। ਕੰਪਨੀ ਨੇ ਭਾਰਤ ਲਈ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਅੱਜ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਉਹ ਸੈਮੀਕੰਡਕਟਰ ਅਤੇ ਡਿਸਪਲੇਅ ਫੈਬ ਪ੍ਰੋਗਰਾਮ ਤਹਿਤ ਰਿਆਇਤਾਂ ਲਈ ਅਰਜ਼ੀ ਦੇਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਫੌਕਸਕੌਨ ਨੇ ਸੋਮਵਾਰ ਨੂੰ ਵੇਦਾਂਤਾ ਨਾਲ ਸੈਮੀਕੰਡਕਟਰ ਦੇ ਸਾਂਝੇ ਉੱਦਮ ’ਚੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਸੀ। ਫੌਕਸਕੌਨ ਨੇ ਕਿਹਾ ਸੀ ਕਿ ਉਹ ਖਣਨ ਖੇਤਰ ਦੇ ਵੱਡੇ ਉਦਯੋਗਪਤੀ ਅਨਿਲ ਅਗਰਵਾਲ ਦੀ ਅਗਵਾਈ ਵਾਲੀ ਵੇਦਾਂਤਾ ਲਿਮਟਡ ਨਾਲ 19.5 ਅਰਬ ਡਾਲਰ ਦੇ ਸਾਂਝੇ ਉੱਦਮ ਨਾਲੋਂ ਤੋੜ-ਵਿਛੋੜਾ ਕਰ ਰਹੀ ਹੈ। ਫੌਕਸਕੌਨ ਨੇ ਕਿਹਾ, ‘‘ਅਸੀਂ ਭਾਰਤ ਅਤੇ ਵਿਦੇਸ਼ ਦੇ ਹਿੱਤਧਾਰਕਾਂ ਦਾ ਸਵਾਗਤ ਕਰਾਂਗੇ।’’ -ਪੀਟੀਆਈ
Advertisement
Advertisement