ਜੰਮੂ ਕਸ਼ਮੀਰ: ਵੈਸ਼ਨੂ ਦੇਵੀ ਨੂੰ ਜਾਂਦੇ ਪੁਰਾਣੇ ਰਸਤੇ ’ਤੇ ਢਿੱਗਾਂ ਡਿੱਗਣ ਕਾਰਨ 1 ਮੌਤ, 9 ਸ਼ਰਧਾਲੂ ਜ਼ਖ਼ਮੀ
ਸਵੇਰੇ 8:50 ਵਜੇ ਦੇ ਕਰੀਬ ਵਾਪਰਿਆ ਹਾਦਸਾ; ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ; ਰਾਹਤ ਤੇ ਬਚਾਅ ਕਾਰਜ ਜਾਰੀ
Advertisement
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਵੈਸ਼ਨੂ ਦੇਵੀ ਮੰਦਰ ਨੂੰ ਜਾਂਦੇ ਪੁਰਾਣੇ ਰਸਤੇ ’ਤੇ ਅੱਜ ਸਵੇਰੇ ਢਿੱਗਾਂ ਡਿੱਗਣ ਕਰਕੇ ਇੱਕ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 9 ਸ਼ਰਧਾਲੂ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਕੱਟੜਾ, ਜੋ ਤ੍ਰਿਕੁਟਾ ਦੀਆਂ ਪਹਾੜੀਆਂ ਦੀ ਚੋਟੀ ’ਤੇ ਸਥਿਤ ਵੈਸ਼ਨੂ ਦੇਵੀ ਮੰਦਰ ਲਈ ਬੇਸ ਕੈਂਪ ਹੈ, ਵਿਚ ਪੈ ਰਹੇ ਭਾਰੀ ਮੀਂਹ ਕਰਕੇ ਢਿੱਗਾਂ ਡਿੱਗੀਆਂ।
ਹਾਦਸਾ ਸਵੇਰੇ 8:50 ਵਜੇ ਦੇ ਕਰੀਬ ਬਾਨਗੰਗਾ, ਜੋ ਯਾਤਰਾ ਦਾ ਸ਼ੁਰੂਆਤੀ ਪੁਆਇੰਟ ਹੈ ਤੇ ਜਿੱਥੇ ਘੋੜਾ ਖੱਚਰ ਵਾਲੇ ਅਕਸਰ ਇਕੱਤਰ ਹੁੰਦੇ ਹਨ, ਨੇੜੇ ਗੁਲਸ਼ਨ ਕਾ ਲੰਗਰ ਕੋਲ ਵਾਪਰਿਆ। ਰਾਹਤ ਤੇ ਬਚਾਅ ਕਾਰਜ ਫੌਰੀ ਸ਼ੁਰੂ ਕਰ ਦਿੱਤੇ ਗਏ ਹਨ ਤੇ ਚਾਰ ਸ਼ਰਧਾਲੂਆਂ ਨੂੰ ਢਿੱਗਾਂ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਆਖਰੀ ਖ਼ਬਰਾਂ ਤੱਕ ਰਾਹਤ ਤੇ ਬਚਾਅ ਕਾਰਜ ਜਾਰੀ ਸਨ।
Advertisement
Advertisement