ਮੁੰਬਈ ਹਵਾਈ ਅੱਡੇ ’ਤੇ ਚਾਰ ਯਾਤਰੀ ਡਰੋਨ, ਡਰੱਗਜ਼ ਤੇ ਵਿਦੇਸ਼ੀ ਜਾਨਵਰਾਂ ਸਣੇ ਗ੍ਰਿਫ਼ਤਾਰ
ਕਸਟਮਜ਼ ਵਿਭਾਗ ਨੇ ਬੈਂਕਾਕ ਤੇ ਕੋਲੰਬੋ ਤੋਂ ਆਏ ਚਾਰ ਯਾਤਰੀਆਂ ਨੂੰ ਮੁੰਬਈ ਹਵਾਈ ਅੱਡੇ ’ਤੇ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਸੱਤ ਡਰੋਨ, 4 ਕਰੋੜ ਰੁਪਏ ਦੀ ਸ਼ੱਕੀ ਹਾਈਡ੍ਰੋਪੋਨਿਕ ਬੂਟੀ (ਗਾਂਜਾ) ਤੇ ਸਮਗਲ ਕੀਤੇ ਵਿਦੇਸ਼ੀ ਜਾਨਵਰ ਬਰਾਮਦ ਕੀਤੇ ਹਨ। ਵਿਭਾਗ ਦੇ ਅਧਿਕਾਰੀਆਂ...
Advertisement
ਕਸਟਮਜ਼ ਵਿਭਾਗ ਨੇ ਬੈਂਕਾਕ ਤੇ ਕੋਲੰਬੋ ਤੋਂ ਆਏ ਚਾਰ ਯਾਤਰੀਆਂ ਨੂੰ ਮੁੰਬਈ ਹਵਾਈ ਅੱਡੇ ’ਤੇ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਸੱਤ ਡਰੋਨ, 4 ਕਰੋੜ ਰੁਪਏ ਦੀ ਸ਼ੱਕੀ ਹਾਈਡ੍ਰੋਪੋਨਿਕ ਬੂਟੀ (ਗਾਂਜਾ) ਤੇ ਸਮਗਲ ਕੀਤੇ ਵਿਦੇਸ਼ੀ ਜਾਨਵਰ ਬਰਾਮਦ ਕੀਤੇ ਹਨ।
ਵਿਭਾਗ ਦੇ ਅਧਿਕਾਰੀਆਂ ਨੇ ਕੋਲੰਬੋ ਤੋਂ ਆਏ ਇਕ ਯਾਤਰੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵੱਲੋਂ ਟਰਾਲੀ ਬੈਗ ਅੰਦਰ ਲੁਕਾਏ ਸੱਤ ਡਰੋਨ ਮਿਲੇ, ਜਿਨ੍ਹਾਂ ਦੀ ਕੀਮਤ 32.19 ਲੱਖ ਦੱਸੀ ਜਾਂਦੀ ਹੈ।
Advertisement
ਦੋ ਵੱਖਰੇ ਕੇਸਾਂ ਵਿਚ ਕਸਟਮਜ਼ ਦੀ ਟੀਮ ਨੇ ਬੈਂਕਾਕ ਤੋਂ ਆਏ ਦੋ ਯਾਤਰੀਆਂ ਕੋਲੋਂ 3.8 ਕਿਲੋ ਸ਼ੱਕੀ ਗਾਂਜਾ ਬਰਾਮਦ ਕੀਤਾ, ਜਿਸ ਦੀ ਗੈਰਕਾਨੂੰਨੀ ਬਾਜ਼ਾਰ ਵਿਚ ਕੀਮਤ ਕਰੀਬ 4 ਕਰੋੜ ਰੁਪਏ ਹੈ।
ਇਕ ਹੋਰ ਕੇਸ ਵਿਚ ਕਸਟਮਜ਼ ਅਧਿਕਾਰੀਆਂ ਨੇ ਬੈਂਕਾਕ ਤੋਂ ਆਏ ਯਾਤਰੀ ਕੋਲੋਂ ਤਸਕਰੀ ਕਰਕੇ ਲਿਆਂਦੇ ਵਿਦੇਸ਼ੀ ਜਾਨਵਰ ਬਰਾਮਦ ਕੀਤੇ ਹਨ। ਇਹ ਜਾਨਵਰ ਟਰਾਲੀ ਬੈਗ ਵਿਚ ਰੱਖੇ ਗਏ ਸਨ ਤੇ ਇਨ੍ਹਾਂ ਵਿਚੋਂ ਕੁਝ ਮਰੇ ਹੋਏ ਸਨ।
Advertisement