ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਦਿਆਰਥੀਆਂ ਲਈ ਦੁਨੀਆ ਦੇ ਸਿਖ਼ਰਲੇ 130 ਕਿਫ਼ਾਇਤੀ ਸ਼ਹਿਰਾਂ ’ਚ ਚਾਰ ਭਾਰਤ ਦੇ

ਦਿੱਲੀ ਨੂੰ ਸਭ ਤੋਂ ਕਿਫਾਇਤੀ ਸ਼ਹਿਰ ਦਾ ਦਰਜਾ ਮਿਲਿਆ
Advertisement

ਦਿੱਲੀ, ਮੁੰਬਈ, ਬੰਗਲੂਰੂ ਅਤੇ ਚੇਨੱਈ ਵਿਦਿਆਰਥੀਆਂ ਦੇ ਪੜ੍ਹਨ ਲਈ ਦੁਨੀਆ ਦੇ ਸਿਖਰਲੇ 130 ਸ਼ਹਿਰਾਂ ’ਚ ਸ਼ਾਮਲ ਹਨ, ਜਦਕਿ ਕੌਮੀ ਰਾਜਧਾਨੀ ਨੂੰ ਵਿਦਿਆਰਥੀਆਂ ਲਈ ਆਲਮੀ ਪੱਧਰ ’ਤੇ ਸਭ ਤੋਂ ਵੱਧ ਕਿਫਾਇਤੀ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਮੰਗਲਵਾਰ ਨੂੰ ਐਲਾਨੀ ‘ਕਿਊਐੱਸ ਰੈਂਕਿੰਗ’ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਵਿਦਿਆਰਥੀਆਂ ਦੇ ਲਿਹਾਜ ਨਾਲ ਬਿਹਤਰੀਨ ਸ਼ਹਿਰਾਂ ਦੀ ਰੈਂਕਿੰਗ ’ਚ ਸ਼ਾਮਲ ਸਾਰੇ ਚਾਰ ਭਾਰਤੀ ਮਹਾਨਗਰ ਦਿੱਲੀ (104ਵੇਂ), ਮੁੰਬਈ (98ਵੇਂ), ਬੰਗਲੂਰੂ (108ਵੇਂ) ਅਤੇ ਚੇਨੱਈ (128ਵੇਂ) ਨੇ ਆਪਣੀ ਸਥਿਤੀ ’ਚ ਸੁਧਾਰ ਕੀਤਾ ਹੈ ਜੋ ਭਾਰਤ ’ਚ ਉਚੇਰੀ ਸਿੱਖਿਆ ਪ੍ਰਤੀ ਵਧਦੀ ਦਿਲਚਸਪੀ ਨੂੰ ਦਰਸਾਉਂਦਾ ਹੈ। ਲੰਡਨ ਸਥਿਤ ਕਿਊਐੱਸ ਵੱਲੋਂ ਐਲਾਨੇ ‘2026 ਬੈਸਟ ਸਟੂਡੈਂਟਸ ਸਿਟੀਜ਼ ਰੈਂਕਿੰਗ’ ਮੁਤਾਬਕ ਮੁੰਬਈ ਆਲਮੀ ਸਿਖਰਲੇ 100 ਸ਼ਹਿਰਾਂ ਦੀ ਸੂਚੀ ’ਚ ਮੁੜ ਸ਼ਾਮਲ ਹੋਇਆ ਹੈ ਅਤੇ ਉਹ 98ਵੇਂ ਨੰਬਰ ’ਤੇ ਆਇਆ ਹੈ।

Advertisement
Advertisement