ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਸ਼ਟਰ ਸੇਵਿਕਾ ਸੰਮਤੀ ਦੀ ਸਾਬਕਾ ਮੁਖੀ ਪ੍ਰਮਿਲਤਾਈ ਮੇਧੇ ਦਾ ਦੇਹਾਂਤ

  ਆਰਐੱਸਐੱਸ ਦੀ ਮਹਿਲਾ ਵਿੰਗ ਰਾਸ਼ਟਰ ਸੇਵਿਕਾ ਸੰਮਤੀ ਦੀ ਸਾਬਕਾ ਪ੍ਰਮੁੱਖ ਸੰਚਾਲਕ (ਮੁਖੀ) ਪ੍ਰਮਿਲਤਾਈ ਮੇਧੇ ਦਾ ਵੀਰਵਾਰ ਸਵੇਰੇ ਨਾਗਪੁਰ ਵਿੱਚ ਦੇਹਾਂਤ ਹੋ ਗਿਆ। ਇੱਕ ਸੰਘ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ, ਉਹ 97 ਸਾਲ ਦੇ ਸਨ। ਅਧਿਕਾਰੀ ਨੇ ਦੱਸਿਆ ਕਿ ਮੇਧੇ...
RSS/X
Advertisement

 

ਆਰਐੱਸਐੱਸ ਦੀ ਮਹਿਲਾ ਵਿੰਗ ਰਾਸ਼ਟਰ ਸੇਵਿਕਾ ਸੰਮਤੀ ਦੀ ਸਾਬਕਾ ਪ੍ਰਮੁੱਖ ਸੰਚਾਲਕ (ਮੁਖੀ) ਪ੍ਰਮਿਲਤਾਈ ਮੇਧੇ ਦਾ ਵੀਰਵਾਰ ਸਵੇਰੇ ਨਾਗਪੁਰ ਵਿੱਚ ਦੇਹਾਂਤ ਹੋ ਗਿਆ। ਇੱਕ ਸੰਘ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ, ਉਹ 97 ਸਾਲ ਦੇ ਸਨ।

Advertisement

ਅਧਿਕਾਰੀ ਨੇ ਦੱਸਿਆ ਕਿ ਮੇਧੇ ਪਿਛਲੇ ਤਿੰਨ ਮਹੀਨਿਆਂ ਤੋਂ ਬਿਮਾਰ ਸਨ ਅਤੇ ਪਿਛਲੇ 15 ਦਿਨਾਂ ਤੋਂ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ। ਰਾਸ਼ਟਰ ਸੇਵਿਕਾ ਸੰਮਤੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਸਵੇਰੇ 9.05 ਵਜੇ ਨਾਗਪੁਰ ਦੇ ਦੇਵੀ ਅਹਿਲਿਆ ਮੰਦਰ (ਜਿੱਥੇ ਉਹ ਰਹਿੰਦੇ ਸਨ) ਵਿੱਚ ਆਖਰੀ ਸਾਹ ਲਿਆ। ਉਹ ਸੰਗਠਨ ਦੀ ਚੌਥੀ ਸੰਚਾਲਿਕਾ ਸਨ।

ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਅਤੇ ਰਾਸ਼ਟਰ ਸੇਵਿਕਾ ਸੰਮਤੀ ਦੀ ਮੁਖੀ ਸ਼ਾਂਤੱਕਾ ਨੇ ਦੇਵੀ ਅਹਿਲਿਆ ਮੰਦਰ ਪਹੁੰਚ ਕੇ ਮੇਧੇ ਨੂੰ ਸ਼ਰਧਾਂਜਲੀ ਭੇਟ ਕੀਤੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ X ’ਤੇ ਇੱਕ ਪੋਸਟ ਵਿੱਚ ਕਿਹਾ ਕਿ ਮੇਧੇ ਦਾ ਜੀਵਨ ਦੇਸ਼ ਭਗਤੀ ਨੂੰ ਸਮਰਪਿਤ ਸੀ।

ਸੰਘ ਅਧਿਕਾਰੀ ਨੇ ਦੱਸਿਆ ਕਿ ਮੇਧੇ ਦੀ ਇੱਛਾ ਅਨੁਸਾਰ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੀ ਦੇਹ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਨਾਗਪੁਰ ਨੂੰ ਦਾਨ ਕੀਤੀ ਜਾਵੇਗੀ। -ਪੀਟੀਆਈ

Advertisement