ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਵੱਲੋਂ ਬਰਤਾਨੀਆ ਵਿਚ ਸਿੱਖ ਵਿਰਾਸਤ ਦੀ ਸੰਭਾਲ ਦਾ ਸੱਦਾ

ਸਾਬਕਾ ਰਾਜ ਸਭਾ ਮੈਂਬਰ ਸਰਦਾਰ ਤਰਲੋਚਨ ਸਿੰਘ ਨੇ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਿੰਡੇ ਹੋਏ ਖਜ਼ਾਨਿਆਂ ’ਤੇ ਪ੍ਰਮਾਣਿਕ ਖੋਜ ਕਰਵਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਇਨ੍ਹਾਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ...
Advertisement

ਸਾਬਕਾ ਰਾਜ ਸਭਾ ਮੈਂਬਰ ਸਰਦਾਰ ਤਰਲੋਚਨ ਸਿੰਘ ਨੇ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਿੰਡੇ ਹੋਏ ਖਜ਼ਾਨਿਆਂ ’ਤੇ ਪ੍ਰਮਾਣਿਕ ਖੋਜ ਕਰਵਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਇਨ੍ਹਾਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਅਜਾਇਬ ਘਰ ਵਿੱਚ ਸਾਂਭਿਆ ਜਾ ਸਕੇ।

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸੋਮਵਾਰ ਸ਼ਾਮ ਲੰਡਨ ਦੇ ਹਾਊਸ ਆਫ਼ ਲਾਰਡਜ਼ ਕੰਪਲੈਕਸ ਵਿੱਚ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

Advertisement

92 ਸਾਲਾ ਸਿੰਘ ਨੇ ਉਨ੍ਹਾਂ ਖ਼ਬਰਾਂ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਵਿੱਚ ਬਸਤੀਵਾਦੀ ਦੌਰ ਦੀ ਇੱਕ ਫਾਈਲ ਦਾ ਖੁਲਾਸਾ ਹੋਇਆ ਸੀ। ਉਸ ਵਿੱਚ ਭਾਰਤ ਵਿੱਚ ਸਿੱਖ ਸਾਮਰਾਜ ਦੇ 19ਵੀਂ ਸਦੀ ਦੇ ਸ਼ਾਸਕ ਦੇ ਕਈ ਖਜ਼ਾਨਿਆਂ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਸੀ। ਸਿੰਘ ਨੇ ਕਿਹਾ, "ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ਾਖਾਨੇ (ਖਜ਼ਾਨੇ) ਤੋਂ ਖਜ਼ਾਨਿਆਂ ਦੀ ਇੱਕ ਸੂਚੀ ਜਾਰੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਾਡੇ ਬੱਚੇ ਸਾਡੀ ਸਿੱਖ ਵਿਰਾਸਤ 'ਤੇ ਮਾਣ ਕਰ ਸਕਣ।"

ਉਨ੍ਹਾਂ ਕਿਹਾ, ‘‘ਇਤਿਹਾਸਕ ਰਿਕਾਰਡਾਂ ਵਿੱਚ ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ, ਜੋ ਉਨ੍ਹਾਂ ਦੀ ਪੱਗ ਦੀ ਸ਼ਾਨ ਸੀ, ਤੋਸ਼ਾਖਾਨੇ ਵਿੱਚ ਰੱਖੀ ਜਾਂਦੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਰੋਜ਼ਾਨਾ ਦੇਖਦੇ ਸਨ।’’

ਸਿੰਘ ਨੇ ਕਿਹਾ, "ਅਜਿਹੀਆਂ ਕਈ ਕੀਮਤੀ ਵਸਤੂਆਂ ਸਨ। ਮਹਾਰਾਜਾ ਦੀ ਸੋਨੇ ਦੀ ਕੁਰਸੀ ਹੁਣ ਲੰਡਨ ਦੇ ਵਿਕਟੋਰੀਆ ਐਂਡ ਐਲਬਰਟ (ਵੀ ਐਂਡ ਏ) ਅਜਾਇਬ ਘਰ ਵਿੱਚ ਪ੍ਰਦਰਸ਼ਿਤ ਹੈ, ਪਰ ਕਈ ਵਸਤੂਆਂ ਅਜੇ ਵੀ ਭੰਡਾਰ ਵਿੱਚ ਪਈਆਂ ਹਨ, ਜਿਨ੍ਹਾਂ ਨੂੰ ਇੱਕੋ ਛੱਤ ਹੇਠ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।"

ਤਰਲੋਚਨ ਸਿੰਘ ਨੇ ਦੁਹਰਾਇਆ ਕਿ ਉਨ੍ਹਾਂ ਦੀ ਮੰਗ ਇਨ੍ਹਾਂ ਵਸਤੂਆਂ ਨੂੰ ਭਾਰਤ ਵਾਪਸ ਭੇਜਣ ਦੀ ਨਹੀਂ, ਬਲਕਿ ਬਰਤਾਨੀਆ ਵਿੱਚ ਉਨ੍ਹਾਂ ਦੀ ਸਹੀ ਦੇਖਭਾਲ ਅਤੇ ਪ੍ਰਦਰਸ਼ਨ ਦੀ ਹੈ।

Advertisement
Show comments